Ad-Time-For-Vacation.png

ਸੁਖਪਾਲ ਸਿੰਘ ਖਹਿਰਾ ਨੇ ਕੀਤਾ ਵੱਡਾ ਖੁਲਾਸਾ

ਸਾਨੂੰ ਤਾਂ ਬਰਗਾੜੀ ਮੋਰਚੇ ‘ਚ ਜਾਣ ਤੋਂ ਵੀ ਰੋਕਿਆ ਗਿਆ ਸੀ : ਖਹਿਰਾ
ਬਰਨਾਲਾ, (ਜਗਸੀਰ ਸਿੰਘ ਸੰਧੂ) : ਆਮ ਆਦਮੀ ਪਾਰਟੀ ਵੱਲੋਂ ਹਟਾਏ ਗਏ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਅਹਿਮ ਇੰਕਸ਼ਾਫ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਬਰਗਾੜੀ ਮੋਰਚੇ ਵਿੱਚ ਜਾਣ ਤੋਂ ਵੀ ਰੋਕਿਆ ਗਿਆ ਸੀ, ਪਰ ਇੱਕ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਤੋਂ ਉਪਰ ਕੁਝ ਨਹੀਂ ਹੈ, ਇਸ ਲਈ ਉਹਨਾਂ ਨੇ ਕਿਸੇ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਬਰਗਾੜੀ ਮੋਰਚੇ ਨੂੰ ਆਪਣਾ ਸਮਰਥਨ ਦਿੱਤਾ ਹੈ। ਪੱਤਰਕਾਰਾਂ ਵੱਲੋਂ ਰੋਕਣ ਵਾਲਿਆਂ ਦੇ ਨਾਮ ਪੁਛੇ ਜਾਣ ‘ਤੇ ਕਿਹਾ ਕਿ ਕੁਝ ਵਿਧਾਇਕਾਂ ਸਮੇਤ ਹਾਈਕਮਾਂਡ ਦੇ ਆਗੂਆਂ ਵੱਲੋਂ ਕਿਹਾ ਗਿਆ ਸੀ ਕਿ ਇਹਨਾਂ ਮੋਰਚਿਆਂ ਤੋਂ ਦੂਰ ਹੀ ਰਿਹਾ ਜਾਵੇ। ਸੁਖਪਾਲ ਸਿੰਘ ਖਹਿਰਾ ਨੇ ਇੱਥੇ ਬਰਨਾਲਾ ਜ਼ਿਲ੍ਹੇ ਤਿੰਨੋਂ ਹਲਕਿਆਂ ਦੇ ਵਲੰਟੀਅਰਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਥ ਦੇ ਹੱਕ ਵਿੱਚ ਕੀਤੀਆਂ ਗੱਲਾਂ ਅਤੇ ਸਿੱਖਾਂ ਨਾਲ ਹੋਏ ਵਿਤਕਰੇ ਖਿਲਾਫ਼ ਅਵਾਜ਼ ਉਠਾਉਣ ਕਾਰਨ ਦਾ ਹੀ ਸਾਇਦ ਉਹਨਾਂ ਇਹ ਸਿਲਾ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਅਕਾਲੀਆਂ ਕੋਲ ਤਾਂ ਲਿਫਾਫਾ ਕਲਚਰ ਸੀ, ਪਰ ਸਾਡੀ ਪਾਰਟੀ ‘ਚ ਤਾਂ ਹੁਣ ਬਟਨ ਕਲਚਰ ਪੈਦਾ ਕਰ ਦਿੱਤਾ ਹੈ, ਕਿ ਸਿਰਫ ਟਵੀਟ ਕਰਕੇ ਹੀ ਫੈਸਲੇ ਸੁਣਾ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਖੂਨ ਪਸੀਨੇ ਨਾਲ ਖੜਾ ਕੀਤਾ ਹੈ ਅਤੇ ਇਸੇ ਪਾਰਟੀ ਵਿੱਚ ਰਹਿਕੇ ਪੰਜਾਬ ਦੀ ਲੀਡਰਸ਼ਿਪ ਲਈ ਖੁਦਮੁਖਤਿਆਰੀ ਦੀ ਲੜਾਈ ਲੜ ਰਹੇ ਹਾਂ। ਸ੍ਰ: ਖਹਿਰਾ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਦੀ ਲੀਡਰਸ਼ਿਪ ਨੂੰ ਛੋਟੇ-ਛੋਟੇ ਮਾਮਲਿਆਂ ਫੈਸਲਿਆਂ ਲਈ ਦਿੱਲੀ ਜਾਣਾ ਪੈਂਦਾ ਹੈ, ਦਿੱਲੀ ਹਾਈਕਮਾਂਡ ਵਾਲੇ ਵੱਡੇ ਵੱਡੇ ਫੈਸਲੇ ਵੀ ਛੋਟੇ-ਛੋਟੇ ਤਰੀਕਿਆਂ ਨਾਲ (ਵਿਧਾਇਕਾਂ ਨਾਲ ਬਿਨਾਂ ਕੋਈ ਸਲਾਹ ਕੀਤਿਆਂ ਹੀ ਸਿਰਫ ਟਵੀਟ ਕਰਕੇ) ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਦਿੱਲੀ ਹਾਈਕਮਾਂਡ ਦਾ ਸਤਿਕਾਰ ਕਰਦੇ ਹਾਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਦੇ ਗੁਲਾਮ ਹਾਂ। ਇਸ ਮੌਕੇ ਜਿਥੇ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿਲੋਂ, ਸਮੇਤ ਜ੍ਹਿਲੇ ਦੀ ਸਮੁੱਚੀ ਲੀਡਰਸਿਪ ਤੇ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਹੀ ਮੌਜੂਦ ਸਨ, ਉਥੇ ਹਲਕਾ ਬਰਨਾਲਾ ਦੇ ਵਿਧਾਇਕ ਮੀਤ ਹੇਅਰ ਅਤੇ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਗੈਰਹਾਜਰੀ ਵਿੱਚ ਤਿੰਨੋਂ ਹਲਕਿਆਂ ਦੇ ਤਕਰੀਬਨ ਸਾਰੇ ਹੀ ਆਪ ਵਲੰਟੀਅਰਾਂ ਅਤੇ ਸਰਗਰਮ ਆਗੂਆਂ ਵੱਲੋਂ ਸੁਖਪਾਲ ਸਿੰਘ ਖਹਿਰਾ ਦਾ ਭਰਵਾਂ ਸਵਾਗਤ ਕੀਤਾ ਅਤੇ ਉਹਨਾਂ ਨੂੰ ਡਟ ਕੇ ਸਾਥ ਦੇਣ ਦਾ ਭਰੋਸਾ ਦਿੱਤਾ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.