ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਇੰਜੀਨੀਅਰਿੰਗ ਦੇ ਮੋਢੀ ਅਤੇ ਦੂਰਦਰਸ਼ੀ, ਭਾਰਤ ਰਤਨ ਐੱਮ ਵਿਸ਼ਵੇਸ਼ਵਰਾਇਆ ਦੇ ਜਨਮ ਦਿਨ ਦੀ ਯਾਦ ‘ਚ, ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵਿਖੇ ਵੱਖ-ਵੱਖ ਇੰਜੀਨੀਅਰਿੰਗ ਵਿਸ਼ਿਆਂ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਮੈਂਬਰਾਂ ਵੱਲੋਂ ਇੰਜੀਨੀਅਰ ਦਿਵਸ ਮਨਾਇਆ ਗਿਆ।

ਇਸ ਖਾਸ ਦਿਵਸ ਨੂੰ ਮਨਾਉਣ ਲਈ ਅਦਾਰੇ ਵੱਲੋਂ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਸ ‘ਚ ਕੋਡਿੰਗ ਮੁਕਾਬਲੇ, ਪ੍ਰਰਾਜੈਕਟ ਡਿਸਪਲੇ, ਤਕਨੀਕੀ ਕੁਇਜ਼ ਮੁਕਾਬਲੇ, ਲੈਨ ਗੇਮਿੰਗ, ਵਿਸ਼ਾ ਚਰਚਾ ਅਤੇ ਸਕੈਚਿੰਗ ਆਦਿ ਸ਼ਾਮਲ ਸਨ। ਵਿਦਿਆਰਥੀਆਂ ਲਈ ਪੁਸ਼ਪਾ ਗੁਜਰਾਲ ਸਾਈਂਸ ਸਿਟੀ ਕਪੂਰਥਲਾ ਦਾ ਟਿ੍ਪ ਵੀ ਰੱਖਿਆ ਗਿਆ। ਇਸ ਤੋਂ ਇਲਾਵਾ ਸੀਜੀਸੀ ਦੇ ਉੱਘੇ ਸਾਬਕਾ ਵਿਦਿਆਰਥੀਆਂ ਨਾਲ ਨਾਲ ‘ਸਸਟੇਨੇਬਲ ਫਿਊਚਰ ਲਈ ਇੰਜੀਨੀਅਰਿੰਗ’ ਤੇ ਪੈਨਲ ਚਰਚਾ ਅਤੇ ਇੰਟਰਐਕਟਿਵ ਸੈਸ਼ਨ ਵੀ ਬੁਲਾਇਆ ਗਿਆ। ਓਰੈਕਲ, ਮੋਹਿੰਦਰਾ, ਓਸ਼ਨੀਅਰਿੰਗ ਇੰਟਰਨੈਸ਼ਨਲ, ਟਾਰਗੇਟ ਇੰਟੀਗਰੇਸ਼ਨ ਐਂਡ ਨੈਵੀਕਿਨਜ਼ ਵਰਗੀਆਂ ਨਾਮਵਰ ਕੰਪਨੀਆਂ ‘ਚ ਇੰਜੀਨੀਅਰ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਇਨ੍ਹਾਂ ਸਾਬਕਾ ਸੀਜੀਸੀਅਨਾਂ ‘ਚ ਸ਼ਿਖਾ ਠਾਕੁਰ, ਹਰਪ੍ਰਰੀਤ ਸਿੰਘ, ਵਿਸ਼ਵਾਸ ਜਸਪਾਲ, ਸਯਾਮ ਚਾਵਲਾ ਅਤੇ ਸਰੂ ਸ਼ਰਮਾ ਸ਼ਾਮਲ ਹੋਏ। ਉਨ੍ਹਾਂ ਨੇ ਖੇਤਰ ਦੀ ਗਤੀਸ਼ੀਲਤਾ ਅਤੇ ਦੇਸ਼ ਨੂੰ ਆਰਥਿਕ ਅਤੇ ਸਮਾਜਿਕ ਤੌਰ ‘ਤੇ ਮਜ਼ਬੂਤ ਕਰਨ ਲਈ ਇੰਜੀਨੀਅਰਿੰਗ ਕਮਿਊਨਿਟੀ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਅਤੇ ਦਿ੍ਸ਼ਟੀਕੋਣ ਸਾਂਝੇ ਕੀਤੇ।

ਦੁਪਹਿਰ ਦੇ ਖਾਣੇ ਉਪਰੰਤ ਇੰਜੀਨੀਅਰ ਦਿਵਸ ਮਨਾਉਣ ਲਈ ਆਯੋਜਿਤ ਵੱਖ-ਵੱਖ ਵਿਭਾਗ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਮੋਹਨਬੀਰ ਸਿੰਘ ਸਿੱਧੂ, ਵਧੀਕ ਡਾਇਰੈਕਟਰ, (ਤਕਨੀਕੀ ਸਿੱਖਿਆ), ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖ਼ਲਾਈ ਵਿਭਾਗ, ਪੰਜਾਬ ਸਰਕਾਰ ਅਤੇ ਡਾ. ਨੀਲ ਕੰਠ ਗਰੋਵਰ, ਡਾਇਰੈਕਟਰ, ਆਈਕੇਜੀਪੀਟੀਯੂ, ਮੁਹਾਲੀ ਕੈਂਪਸ 2 ਨੇ ਸਮਾਰੋਹ ‘ਚ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਮੁਕਾਬਲੇ ਦੇ ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਪੋ੍.(ਡਾ.) ਰਾਜਦੀਪ ਸਿੰਘ, ਕਾਰਜਕਾਰੀ ਨਿਰਦੇਸ਼ਕ ਇੰਜੀਨੀਅਰਿੰਗ ਅਤੇ ਡਾਇਰੈਕਟਰ ਪਿੰ੍ਸੀਪਲ, ਸੀਈਸੀ, ਸੀਜੀਸੀ ਲਾਂਡਰਾਂ ਵੱਲੋਂ ਪੇਸ਼ ਕੀਤੇ ਧੰਨਵਾਦ ਮਤੇ ਨਾਲ ਪੋ੍ਗਰਾਮ ਦੀ ਸਮਾਪਤੀ ਹੋਈ।

ਸੀਜੀਸੀ ਲਾਂਡਰਾ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ, ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਕੈਂਪਸ ਡਾਇਰੈਕਟਰ, ਡਾ. ਪੀਐੱਨ ਰੀਸ਼ੀਕੇਸ਼ਾ ਨੇ ਇੰਜੀਨੀਅਰ ਦਿਵਸ ਮਨਾ ਰਹੇ ਸਮੂਹ ਭਾਈਚਾਰੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।