ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਦੇ ਪਿੰਡ ਗਾਲਿਬ ਖੁਰਦ ਦੇ 23 ਸਾਲਾਂ ਨੌਜਵਾਨ ਦਾ ਮਲੇਸ਼ੀਆ ‘ਚ ਮੂੰਹ ਬੋਲੇ ਚਾਚੇ ਵੱਲੋਂ ਕਤਲ ਕਰਨ ਦੇ ਉਸ ਦੀ ਭੈਣ ਨੇ ਰੋਂਦਿਆਂ, ਕੁਰਲਾਉਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭਰਾ ਦੀ ਮਿ੍ਤਕ ਦੇਹ ਦਿਵਾਉਣ ਦੀ ਫਰਿਆਦ ਲਾਈ ਹੈ। ਜਸਪ੍ਰਰੀਤ ਦੇ ਬੇਰਹਿਮੀ ਨਾਲ ਹੋਏ ਕਤਲ ਤੋਂ ਬਾਅਦ ਉਸ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਕਿਉਂਕਿ ਬੇਹਦ ਗਰੀਬੀ ਦੇ ਆਲਮ ਵਿਚ ਡੇਢ ਸਾਲ ਪਹਿਲਾਂ ਜਦੋਂ ਜਸਪ੍ਰਰੀਤ ਮਲੇਸ਼ੀਆ ਗਿਆ ਸੀ ਤਾਂ ਪੂਰੇ ਪਰਿਵਾਰ ਨੇ ਚੰਗੇ ਦਿਨ ਆਉਣ ਦਾ ਸੁਪਨਾ ਸਜਾਇਆ ਹੋਇਆ ਸੀ।

ਇਹ ਸੁਪਨਾ ਉਸ ਸਮੇਂ ਸਾਕਾਰ ਹੁੰਦਾ ਵੀ ਨਜ਼ਰ ਆਇਆ ਜਦੋਂ ਦੋ ਮਹੀਨੇ ਪਹਿਲਾਂ ਜਸਪ੍ਰਰੀਤ ਦਾ ਦੂਜਾ ਭਰਾ ਲਵਪ੍ਰਰੀਤ ਵੀ ਮਲੇਸ਼ੀਆ ਜਾ ਪਹੁੰਚਿਆ ਸੀ ਪਰ ਇਕ ਦਸੰਬਰ ਦੀ ਰਾਤ ਨੂੰ ਜਸਪ੍ਰਰੀਤ ਨੂੰ ਸੱਦਣ ਵਾਲੇ ਚਾਚੇ ਅਤੇ ਸਾਥੀਆਂ ਨੇ ਉਸ ਦਾ ਕਤਲ ਕਰ ਕੇ ਪਰਿਵਾਰ ਦੇ ਜਿਥੇ ਇੱਕ ਇੱਕ ਕਰਕੇ ਸੁਪਨਿਆਂ ਨੂੰ ਖੇਰੂੰ ਖੇਰੂੰ ਕਰ ਦਿੱਤਾ, ਉਥੇ ਜਸਪ੍ਰਰੀਤ ਦੀ ਡੇਢ ਸਾਲਾਂ ਦੀ ਸਾਰੀ ਕਮਾਈ ਵੀ ਹੜੱਪ ਕਰ ਲਈ। ਜਸਪ੍ਰਰੀਤ ਦੇ ਸਭ ਨਾਲੋਂ ਵੱਡੇ ਭਰਾ ਸੁਖਮਿੰਦਰ ਸਿੰਘ ਨੇ ਮਲੇਸ਼ੀਆ ਤੋਂ ਮਿ੍ਤਕ ਜਸਪ੍ਰਰੀਤ, ਚਾਚੇ ਜਗਦੇਵ ਸਿੰਘ ਅਤੇ ਕਤਲ ‘ਚ ਸ਼ਾਮਲ ਇੱਕ ਹੋਰ ਨੌਜਵਾਨ ਨੂੰ ਫੜੇ ਹੋਣ ਦੀ ਤਸਵੀਰਾਂ ਮੀਡੀਆ ਨਾਲ ਸਾਂਝੀਆਂ ਕਰਦਿਆਂ ਦੱਸਿਆ ਕਿ ਜਸਪ੍ਰਰੀਤ ਜਦ ਦਾ ਮਲੇਸ਼ੀਆ ਗਿਆ ਹੈ ਉਦੋਂ ਤੋਂ ਹੀ ਉਸਦੀ ਸਾਰੀ ਕਮਾਈ ਉਸ ਨੂੰ ਸੱਦਣ ਵਾਲੇ ਉਸ ਦੇ ਮੂੰਹ ਬੋਲੇ ਚਾਚੇ ਕੋਲ ਹੈ। ਚਾਹੇ ਕਤਲ ਦਾ ਸਪੱਸ਼ਟ ਕਾਰਨ ਪਤਾ ਨਹੀਂ ਲੱਗਿਆ ਪਰ ਉਸ ਦੀ ਡੇਢ ਸਾਲਾਂ ਦੀ ਕਮਾਈ ਹੜੱਪਣ ਦਾ ਹੀ ਹੁਣ ਤਕ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਜਸਪ੍ਰਰੀਤ ਦੀ ਭੈਣ ਕਿਰਨਪਾਲ ਕੌਰ ਨੇ ਭਰੇ ਮਨ ਨਾਲ ਸੀਐਮ ਨੂੰ ਅਪੀਲ ਕੀਤੀ ਕਿ ਜਿਸ ਭਰਾ ਦੇ ਵਿਆਹ ਦੇ ਸੁਪਨੇ ਦੇਖ ਸਿਹਰਾ ਸਜਾਉਣ ਦੀਆਂ ਹਸਰਤਾਂ ਪਾਲੀ ਬੈਠੀ ਸੀ ਉਸ ਨੂੰ ਤਾਂ ਕਤਲ ਕਰ ਦਿੱਤਾ। ਹੁਣ ਉਹ ਉਸ ਦੀ ਫਰਿਆਦ ‘ਤੇ ਉਸ ਦੇ ਵੀਰੇ ਦੀ ਮਿ੍ਤਕ ਦੇਹ ਤਾਂ ਮੰਗਵਾ ਦੇਣ ਤਾਂ ਕਿ ਆਖਰੀ ਵਾਰ ਉਸ ਨੂੰ ਤਕ ਲਵੇ।

ਜਸਪ੍ਰਰੀਤ ਨੂੰ ਮਿਲਣ ਆਏ ਭਰਾ ਨੂੰ ਭੇਜ ਦਿੱਤਾ ਸੀ ਕੰਮ ‘ਤੇ

ਮਲੇਸ਼ੀਆ ‘ਚ ਕਤਲ ਕੀਤੇ ਜਸਪ੍ਰਰੀਤ ਸਿੰਘ ਦੇ ਵੱਡੇ ਭਰਾ ਲਵਪ੍ਰਰੀਤ ਸਿੰਘ ਨੇ ਪਰਿਵਾਰ ਨੂੰ ਫੋਨ ‘ਤੇ ਦੱਸਿਆ ਕਿ ਉਹ ਇਕ ਦਸੰਬਰ ਨੂੰ ਦਿਨ ਵੇਲੇ ਜਸਪ੍ਰਰੀਤ ਨੂੰ ਮਿਲਣ ਲਈ ਗਿਆ ਸੀ। ਸ਼ਾਮ ਨੂੰ ਚਾਚੇ ਜਗਦੇਵ ਨੇ ਇਹ ਕਹਿ ਕੇ ਉਸ ਨੂੰ ਕੰਮ ‘ਤੇ ਭੇਜ ਦਿੱਤਾ ਕਿ ਉਸ ਦੇ ਮਾਲਕਾਂ ਦਾ ਕੰਮ ‘ਤੇ ਨਾ ਆਉਣ ਦਾ ਉਲਾਭਾਂ ਆ ਜਾਵੇਗਾ। ਲਵਪ੍ਰਰੀਤ ਅਨੁਸਾਰ ਉਹ ਕੰਮ ‘ਤੇ ਚਲਾ ਗਿਆ ਅਤੇ ਅਗਲੀ ਸਵੇਰ 8 ਵਜੇ ਉਸ ਨੂੰ ਇਸ ਘਟਨਾ ਦਾ ਪਤਾ ਲੱਗ ਜਾਂਦਾ ਹੈ।