ਸੁਖਜਿੰਦਰ ਸਿੰਘ ਮੁਲਤਾਨੀ, ਬੇਗੋਵਾਲ : ਸਿਰਜਨ ਸਰਜਨ ਕਪੂਰਥਲਾ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਜੀਤ ਸਿੰਘ ਤੇ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਦੀ ਰਹਿਨੁਮਾਈ ਹੇਠ ਸੀਐੱਚਸੀ ਬੇਗੋਵਾਲ ਏਰੀਏ ‘ਚ ‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਤਹਿਤ ਸੀਐੱਚਸੀ ਬੇਗੋਵਾਲ ਦੇ ਸਟਾਫ਼ ਵੱਲੋਂ ਡੇਂਗੂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ। ਇਸ ਸਬੰਧੀ ਡਾ. ਰਵਜੀਤ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੁਆਰਾ ਬੇਗੋਵਾਲ ਵਿਖੇ ਕਾਰਜਸਾਧਕ ਅਫ਼ਸਰ ਮਿਊਂਸਪਲ ਕਮੇਟੀ ਬੇਗੋਵਾਲ ਤੇ ਆਏ ਹੋਰ ਪਤਵੰਤੇ ਸੱਜਣਾਂ ਨਾਲ ਮੀਟਿੰਗ ਕੀਤੀ ਗਈ ਤੇ ਡੇਂਗੂ ਨੂੰ ਖਤਮ ਕਰਨ ਲਈ ਏਰੀਏ ਵਿਚ ਫੋਗਿੰਗ ਤੇ ਸਪਰੇਅ ਪਹਿਲ ਦੇ ਆਧਾਰ ‘ਤੇ ਕਰਨ ਸਬੰਧੀ ਤੇ ਡੇਂਗੂ ਦੇ ਚਲਾਨ ਕੱਟਣ ‘ਤੇ ਵਿਚਾਰਾਂ ਕੀਤੀਆਂ ਗਈਆਂ। ਡੇਂਗੂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੀਐੱਚਸੀ ਬੇਗੋਵਾਲ ਦੇ ਸਟਾਫ਼ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ ਤੇ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਲਾਰਵਾ ਚੈੱਕ ਕੀਤਾ ਗਿਆ ਤੇ ਮੌਕੇ ‘ਤੇ ਲਾਰਵੇ ਨੂੰ ਨਸ਼ਟ ਵੀ ਕੀਤਾ ਗਿਆ।

ਇਸ ਮੌਕੇ ਡਾ. ਪਰਮਿੰਦਰ ਕੌਰ, ਡਾ. ਰਾਜਪਾਲ ਸਿੰਘ, ਨੀਤੂ ਸਰੋਆ ਬੀਈਈ, ਲਵਲੀਨ ਕੌਰ, ਪਰਦੀਪ ਸਿੰਘ, ਗਗਨਦੀਪ ਸਿੰਘ, ਸੁਰਿੰਦਰ ਸਿੰਘ, ਸਤਵਿੰਦਰ ਸਿੰਘ, ਤਰਸੇਮ ਸਿੰਘ, ਅਭਿਸ਼ੇਕ ਆਦਿ ਹਾਜ਼ਰ ਸਨ।