Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਸਿੱਖ ਗੁਰੂਆਂ ਦੀਆਂ ਸਾਰੀਆਂ ਹੀ ਤਸਵੀਰਾਂ ਨਕਲੀ ਅਤੇ ਕਾਲਪਨਿਕ ਹਨ, ਕਿਸੇ ਨੂੰ ਵੀ ਧਰਮ ਦੇ ਸਿਧਾਂਤਾਂ ਅਨੁਸਾਰ ਪ੍ਰਵਾਨਗੀ ਨਹੀਂ

By uscreative Published 2 min read

ਅੰਮ੍ਰਿਤਸਰ: ਸਿੱਖ ਯੂਥ ਆਫ਼ ਪੰਜਾਬ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਸੰਬੰਧੀ ਛਿੱੜੀ ਸ਼ਬਦੀਜੰਗ ‘ਤੇ ਸਖਤ ਟਿਪਣੀ ਕਰਦਿਆਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਸਾਰੀਆਂ ਹੀ ਤਸਵੀਰਾਂ ਨਕਲੀ ਅਤੇ ਕਾਲਪਨਿਕ ਹਨ।
ਕਾਂਗਰਸ ਵਲੋਂ ਗੁਰੂ ਸਾਹਿਬ ਦੇ ਚਿੱਤਰ ਨਾਲ ਕੀਤੀ ਛੇੜ-ਛਾੜ ਤੇ ਚਲ ਰਹੇ ਵਿਵਾਦ ਉਤੇ ਬੋਲਦਿਆਂ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਮੰਡ ਅਤੇ ਬੁਲਾਰੇ ਹਰਜੋਤ ਸਿੰਘ ਨੇ ਕਿਹਾ ਕਿ ਦੋ ਗਲਤ ਧਾਰਨਾਵਾਂ ਕਦੇ ਵੀ ਇੱਕ ਨੂੰ ਸਹੀ ਨਹੀਂ ਬਣਾ ਸਕਦੀਆਂ। ਉਨ੍ਹਾਂ ਨੇ ਸਿੱਖ ਪੰਥ ਨੂੰ ਜੋਰ ਦਿੰਦਿਆਂ ਕਿਹਾ ਕਿ ਸਿੱਖਾਂ ਨੂੰ ਸ਼ਬਦ-ਗੁਰੂ ਨੂੰ ਪੂਜਨਾ ਚਾਹੀਦਾ ਹੈ ਨਾਂ ਕਿ ਗੁਰੂ ਸਾਹਿਬਾਨ ਦੀ ਕਿਸੇ ਵੀ ਮਨੋਕਲਪਿਤ ਤਸਵੀਰ ਨੂੰ।ਸ਼ਕਿਹ ੈੋੁਟਹ ੋਡ ਫੁਨਜੳਬਉਨ੍ਹਾਂ ਕਿਹਾ ਕਿ ਦੋਹਾਂ ਪਾਰਟੀਆਂ ਵੱਲੋਂ ਦੂਜੇ ਨੂੰ ਗਲਤ ਸਿੱਧ ਕਰਨ ਲਈ ਦਿੱਤੀਆਂ ਦਲੀਲ਼ਾਂ ਸਿੱਖੀ ਸਿਧਾਂਤਾਂ ਦੇ ਖਿਲਾਫ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦੀਆਂ ਤਸਵੀਰਾਂ ਬਨਾਉਣੀਆਂ ਅਤੇ ਪੂਜਨੀਆਂ ਗੁਰਮਤਿ ਦੇ ਵਿਰੁੱਧ ਹਨ । ਪ੍ਰਚੱਲਿਤ ਤਸਵੀਰਾਂ ਕੋਰੀ ਕਲਪਨਾ ‘ਤੇ ਆਧਾਰਿਤ ਹਨ , ਇਨ੍ਹਾਂ ਨੂੰ ਤਿਆਗਣਾ ਚਾਹੀਦਾ ਹੈ ਅਤੇ ਹਰ ਸਿੱਖ ਨੂੰ ਮਨਮਤ ਨੂੰ ਛੱਡ ਕੇ ਗੁਰਮਤਿ ਨੂੰ ਨੂੰ ਅਪਨਾਉਣਾ ਚਾਹੀਦਾ ਹੈ ।
ਉਨ੍ਹਾਂ ਮੰਨਿਆ ਕਿ ਬੇਸ਼ੱਕ ਗੁਰੂਆਂ ਅਤੇ ਉਹਨਾਂ ਦੇ ਪਰਵਾਰਿਕ ਮੈਂਬਰਾਂ ਦੀਆਂ ਤਸਵੀਰਾਂ ਲੰਬੇ ਸਮੇਂ ਤੋਂ ਘਰ-ਘਰ ਵਿੱਚ ਪ੍ਰਚਲਿਤ ਹਨ ਪਰ ਇਹ ਸਿਧਾਂਤਕ ਪੱਖ ਤੋਂ ਗਲਤ ਪਿਰਤ ਹੈ ਅਤੇ ਸਿਧਾਂਤਕ ਨਿਘਾਰ ਦੀ ਨਿਸ਼ਾਨੀ ਹੈ।

ਆਪਣਾ ਪੱਖ ਰੱਖਦੇ ਹੋਏ ਉਨ੍ਹਾਂ ਸਿਰਦਾਰ ਕਪੂਰ ਸਿੰਘ ਦੀ ਲਿਖਤ ਵਿਚੋ ਉਦਾਹਰਣ ਦਿੰਦਿਆਂ ਦੱਸਿਆ ਕਿ ‘1610 ਈਸਵੀ ਵਿੱਚ ਜਦੋਂ ਕੁੱਝ ਸਿੱਖਾਂ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਉਨ੍ਹਾਂ ਦੀ ਤਸਵੀਰ ਬਨਾਉਣ ਲਈ ਪੁੱਛਿਆ ਸੀ ਤਾਂ ਗੁਰੂ ਸਾਹਿਬ ਨੇ ਹਲੀਮੀ ਨਾਲ ਸਾਫ ਮਨਾ ਕਰ ਦਿੱਤਾ ਸੀ’। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਵੀ ਸ਼ੰਕਾ ਦੂਰ ਕਰਦਿਆਂ ਸ਼ਬਦ-ਗੁਰੂ ਨੂੰ ਗੁਰੂ ਮੰਨਣ ਲਈ ਕਿਹਾ ਹੈ ਨਾਂ ਕਿ ਤਸਵੀਰਾਂ ਨੂੰ ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp