Ad-Time-For-Vacation.png

ਪੰਜਾਬ ਅਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਵਾਹਗਾ ਸਰਹੱਦ ਰਾਹੀਂ ਵਪਾਰ ਖੋਲਿਆ ਜਾਵੇ: ਸਿੱਖ ਯੂਥ ਆਫ ਪੰਜਾਬ

ਸ਼੍ਰੀ ਹਰਗੋਬਿੰਦਪੁਰ ਸਾਹਿਬ: ‘ਸਿੱਖ ਯੂਥ ਆਫ਼ ਪੰਜਾਬ’ ਵਲੋਂ ਬੀਤੇ ਦਿਨ (24 ਦਸੰਬਰ ਨੂੰ) ਨੌਜਵਾਨਾਂ ਇਕ ਕਾਨਫਰੰਸ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਕਰਵਾਈ ਗਈ। ਜਥੇਬੰਦੀ ਦੇ 9ਵੇਂ ਸਥਾਪਨਾ ਦਿਹਾੜੇ ਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਪਰਪਤ ਕਰਕੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਕਾਰਵਾਈ ਗਈ ਇਸ ਕਾਨਫਰੰਸ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

ਇਸ ਮੌਕੇ “ਸਿੱਖਿਆ ਅਤੇ ਸਿੱਖ ਸਿੱਖਿਆ” ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਿਆ ਦਾ ਮਨੋਰਥ ਮਨੁੱਖ ਅੰਦਰਲੇ ਗਿਆਨ ਨੂੰ ਉਜਾਗਰ ਕਰਨਾ ਹੁੰਦਾ ਹੈ ਪਰ ਅੱਜਕੱਲ ਦੇ ਵਿਦਅਕ ਢਾਚੇਂ ਵਿੱਚ ਵਿਦਆਰਥੀਆਂ ਬਾਹਰੀ ਜਾਣਕਾਰੀ ਬਾਰੇ ਘੋਟਾ ਲਵਾਉਣ ‘ਤੇ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਗੁਰ ਇਤਿਹਾਸ, ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਹਵਾਲੇ ਨਾਲ ਸਿੱਖ ਸਿੱਖਿਆ ਦੀਆਂ ਵਿਸ਼ੇਸ਼ਤਾਈਆਂ ਉੱਤੇ ਵੀ ਚਾਨਣਾ ਪਾਇਆ ਅਤੇ ਇਹ ਵੀ ਦੱਸਿਆ ਕਿ ਕਿਵੇਂ ਪਹਿਲਾਂ ਅੰਗਰੇਜ਼ਾਂ ਤੇ ਫਿਰ ਭਾਰਤੀ ਸਟੇਟ ਵੱਲੋਂ ਸਿੱਖਿਆ ਨੂੰ ਇਕ ਸੰਦ ਵੱਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਸਿੱਖਿਆ ਵਿਚੋਂ ਮਾਂ-ਬੋਲੀ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਦਰਕਿਨਾਰ ਕਰਨਾ ਇਕ ਘਾਤਕ ਰੁਝਾਣ ਹੈ ਤੇ ਇਸ ਨੂੰ ਮੋੜਾ ਪਾਉਣਾ ਚਾਹੀਦਾ ਹੈ।

ਭਾਰਤੀ ਮੀਡੀਆ ਵੱਲੋਂ ਸਿੱਖਾਂ ਦੀ ਪੇਸ਼ਕਾਰੀ ਵਿਸ਼ੇ ‘ਤੇ ਵਿਚਾਰ ਸਾਂਝੇ ਕਰਦਿਆਂ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਕਿਹਾ ਕਿ ‘ਜਾਣਕਾਰੀ’ ਅਤੇ ‘ਮਨੋਰੰਜਨ’ ਦੋਵੇਂ ਤਰ੍ਹਾਂ ਦਾ ਮੀਡੀਆ ਹੀ ਨੀਤੀਗਤ ਢੰਗ ਨਾਲ ਸਿੱਖ ਅਕਸ ਨੂੰ ਵਿਗਾੜ ਕੇ ਪੇਸ਼ ਕਰਦਾ ਹੈ। ਉਨਹਾਂ ਕਿਹਾ ਕਿ ਮਨੋਰੰਜਨ ਵਾਲੇ ਮੀਡੀਏ ਵਿੱਚ ਸਿੱਖ ਕਰਦਾਰਾਂ ਨੂੰ ਹੀਣੇ ਚਿਤਵਿਆ ਤੇ ਚਿਤਰਿਆ ਜਾਂਦਾ ਹੈ ਤੇ ਖਬਰਾਂ ਵਾਲੇ ਮੀਡੀਏ ਵੱਲੋਂ ਖਬਰਾਂ ਪੇਸ਼ ਕਰਨ ਸਮੇਂ ਤੱਥਾਂ ਨੂੰ ਅਜਿਹੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ ਕਿ ਜਿਸ ਨਾਲ ਸਿੱਖਾਂ ਦੇ ਅਕਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਮਿੱਥ ਹੈ ਕਿ ਮੀਡੀਆ ਨਿਰਪੱਖ ਜਾਣਕਾਰੀ ਦਿੰਦਾ ਹੈ ਬਲਕਿ ਮੀਡੀਆ ਤਾਂ ਪੂਰੀ ਜਾਣਕਾਰੀ ਹੀ ਨਹੀਂ ਦਿੰਦਾ ਸਿਰਫ ਚੋਣਵੀਂ ਜਿਹੀ ਜਾਣਕਾਰੀ ਇਸ ਖਾਂਸ ਨੁਕਤਾ-ਨਜ਼ਰ ਤੋਂ ਹੀ ਪੇਸ਼ ਕੀਤੀ ਜਾਂਦੀ ਹੈ ਤਾਂ ਕਿ ਪਹਿਲਾਂ ਤੋਂ ਚਿਤਵੀ ਰਾਏ ਘੜੀ ਜਾ ਸਕੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੇ ਸੰਘਰਸ਼ਸ਼ੀਲ ਧਿਰਾਂ ਲਈ ਨਵੇਂ ਮੌਕੇ ਪੈਦਾ ਕੀਤੇ ਪਰ ਉਨਹਾਂ ਦੀ ਵਰਤੋਂ ਗੰਭੀਰਤਾ ਨਾਲ ਕਰਨ ਦੀ ਜਰੂਰਤ ਹੈ।ਇਸ ਮੌਕੇ ਦਲ ਖਾਲਸਾ ਦੇ ਜਨਰਲ ਸਕੱਤਰ ਅਤੇ ਸਿੱਖ ਯੂਥ ਆਫ ਪੰਜਾਬ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਵਾਹਗਾ ਬਾਰਡਰ ਰਾਂਹੀ ਵਿਉਪਾਰ ਖੋਲਿਆ ਜਾਵੇ ਤਾਂ ਜੋ ਕਿਸਾਨ ਆਪਣੀਆਂ ਜਿਣਸਾਂ ਸੈਂਟਰਲ ਏਸ਼ੀਆ ਦੀ ਮੰਡੀ ਵਿੱਚ ਵੇਚ ਸਕਣ।ਨੌਜਵਾਨ ਆਗੂ ਨੇ ਦਸਿਆ ਕਿ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਵਾਹਗਾ ਬਾਰਡਰ ਰਾਂਹੀ ਖੁਲਾ ਵਿਉਪਾਰ ਸ਼ੁਰੂ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸਾਨ ਭਰਾ ਲੰਮੇ ਸਮੇਂ ਤੋਂ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੇ ਹਨ ਅਤੇ ਨਿਤ ਦਿਨ ਹੋ ਰਹੀਆਂ ਖੁਦਕੁਸ਼ੀਆਂ ਇਸ ਦੁਖਾਂਤ ਦੀ ਤਲਖ ਸਚਾਈ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇ ਅੰਦਰ ਮੁੰਬਈ ਅਤੇ ਗੁਜਰਾਤ ਪੋਰਟ ਰਾਂਹੀ ਹੀ ਪਾਕਿਸਤਾਨ ਅਤੇ ਹੋਰਨਾਂ ਸੈਂਟਰਲ ਏਸ਼ੀਆ ਮੁਲਕਾਂ ਨਾਲ ਵਿਉਪਾਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਵਾਹਗਾ ਬਾਰਡਰ ਦੇ ਖੋਲਣ ਨਾਲ ਪੰਜਾਬ ਦਾ ਕਿਸਾਨ ਆਪਣੀਆਂ ਜਿਣਸਾਂ ਅੰਤਰਰਾਸ਼ਟਰੀ ਮੰਡੀ ਵਿੱਚ ਚੰਗੇ ਦਾਮਾਂ ਤੇ ਵੇਚ ਸਕੇਗਾ।ਸਿੱਖ ਆਗੂ ਭਾਈ ਮਨਧੀਰ ਸਿੰਘ ਨੇ ਆਪਣੇ ਸੰਖੇਪ ਭਾਸ਼ਣ ਵਿੱਚ ਕਿਹਾ ਕਿ ਸਰਬੱਤ ਦੇ ਭਲੇ ਦੇ ਰਾਹ ਤੇ ਚੱਲਣ ਲਈ ਸਾਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਸ਼ਕੋ ਦੇ ਸਿਧਾਂਤ ‘ਤੇ ਅਨੁਸਾਰ ਆਪਣਾ ਜੀਵਨ ਬਸਰ ਕਰਨਾ ਚਾਹੀਦਾ ਹੈ ਅਤੇ ਗੁਰੂ ਪਾਤਿਸ਼ਾਹ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਇਸ ਰਾਹ ਤੇ ਚੱਲਣ ਦੀ ਬਲ-ਬੁਧਿ ਬਖਸ਼ਣ।

ਨੌਜਵਾਨ ਜਥੇਬੰਦੀ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਪ੍ਰਤੀ ਸੰਜੀਦਾ ਨਹੀਂ ਹਨ। ਉਹਨਾਂ ਕਿਹਾ ਕਿ ਕਰਜਾ ਮੁਆਫੀ ਦਾ ਲਾਰਾ ਕਿਸਾਨ ਨੂੰ ਕੇਵਲ ਵਕਤੀ ਰਾਹਤ ਹੀ ਦੇ ਸਕੇਗਾ। ਉਹਨਾਂ ਕਿਹਾ ਕਿ ਟਰੈਕਟਰ ਲੈਣ ਲਈ ਬੈਂਕਾਂ ਵਲੋਂ ਦਿੱਤੇ ਸਸਤੇ ਦਰ ਤੇ ਕਰਜਿਆਂ ਨੇ ਕਿਸਾਨਾਂ ਦਾ ਘੱਟ ਅਤੇ ਟਰੈਕਟਰ ਇੰਡਸਟਰੀ ਦਾ ਜਿਆਦਾ ਫਾਇਦਾ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਭੂਮਿਕਾ ਸਹੂਲਤ ਮੁਹਈਆ ਕਰਵਾਉਣ ਦੇ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਾਨੂੰਨ ਪਾਸ ਕਰਕੇ ਸਰਕਾਰੀ ਅਤੇ ਗੈਰ-ਸਰਕਾਰੀ ਖੇਤਰ ਅੰਦਰ ਗੈਰ-ਪੰਜਾਬੀਆਂ ਨੂੰ ਰੋਜਗਾਰ ਦੇਣ ਦੀ ਹੱਦ ਮਿਥੇ। ਉਹਨਾਂ ਕਿਹਾ ਕਿ ਇਹ ਹੱਦ ਕਿਸੇ ਵੀ ਕੀਮਤ ਤੇ 30 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਹਨਾਂ ਦਸਿਆ ਕਿ ਇਸ ਤਰਾਂ ਸਰਕਾਰ ਸਥਾਨਕ ਪੰਜਾਬੀ ਨੌਜਵਾਨਾਂ ਨੂੰ ਰੋਜਗਾਰ ਮੁਹਈਆ ਕਰਨ ਦੇ ਵੱਧ ਮੌਕੇ ਪ੍ਰਦਾਨ ਕਰੇਗੀ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.