Skip to content
Friday, October 30, 2026 6°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਸਿੰਗਾਪੁਰ ਵਿਚ ਰਿਹੈ ਸਿੱਖਾਂ ਦਾ ਵਿਸ਼ੇਸ਼ ਯੋਗਦਾਨ: ਥਾਰਮਨ

By Admin Published 2 min read

ਸਿੰਗਾਪੁਰ: ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਥਾਰਮਨ ਸ਼ਨਮੂਗਰਾਤਨਮ ਨੇ ਸਿੱਖਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਾਂ ਨੇ ਸਿੰਗਾਪੁਰ ਵਿਚ ਵਿਸ਼ੇਸ਼ ਯੋਗਦਾਨ ਕੀਤਾ ਹੈ।

ਸਿੰਗਾਪੁਰ ਖ਼ਾਲਸਾ ਐਸੋਸੀਏਸ਼ਨ ਦੀ ਮੁੜ ਸ਼ੁਰੂਆਤ ਲਈ ਕਰਵਾਏ ਗਏ ਇਕ ਸਮਾਗਮ ਵਿਚ ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸਿੰਗਾਪੁਰ ਵਿਚ ਸਥਾਨਕ ਲੋਕਾਂ ਦੇ ਮੁਕਾਬਲੇ ਜ਼ਿਆਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਿੰਗਾਪੁਰ ਵਿਚ ਰਹਿਣ ਵਾਲੇ ਸਿੱਖਾਂ ਨੂੰ ਮਾਣ ਹੈ ਕਿ ਉਹ ਸਿੰਗਾਪੁਰ ਦੇ ਵਸਨੀਕ ਹਨ, ਇਸੇ ਤਰ੍ਹਾਂ ਸਿੰਗਾਪੁਰ ਨੂੰ ਵੀ ਅਪਣੇ ਸਮਾਜ ਵਿਚ ਸਿੱਖਾਂ ਵਲੋਂ ਨਿਭਾਈ ਜਾ ਰਹੀ ਭੂਮਿਕਾ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸਿੰਗਾਪੁਰ ਦੇ ਵਪਾਰ, ਸਿਆਸਤ, ਫ਼ੌਜ, ਖੇਡਾਂ, ਕਾਨੂੰਨ, ਮੈਡੀਕਲ ਅਤੇ ਸਿਵਲ ਸਰਵਿਸਿਜ਼ ਵਰਗੇ ਪੇਸ਼ਿਆਂ ਵਿਚ ਵਿਸ਼ੇਸ਼ ਯੋਗਦਾਨ ਦਿਤਾ ਹੈ। ਜ਼ਿਕਰਯੋਗ ਹੈ ਕਿ ਸਿੰਗਾਪੁਰ ਖ਼ਾਲਸਾ ਐਸੋਸੀਏਸ਼ਨ ਦੀ ਸ਼ੁਰੂਆਤ ਸਾਲ 1931 ਵਿਚ ਹੋਈ ਸੀ ਅਤੇ ਇਹ ਕ੍ਰਿਕਟ, ਹਾਕੀ ਅਤੇ ਫ਼ੁਟਬਾਲ ਦਾ ਕਲੱਬ ਹੈ। ਇਸ ਕਲੱਬ ਦੀ ਵਰਤੋਂ ਕਰਨ ਵਾਲੇ 70 ਫ਼ੀ ਸਦੀ ਲੋਕ ਗ਼ੈਰ ਸਿੱਖ ਹਨ। ਇਸ ਕਲੱਬ ਦੀ ਵਰਤੋਂ ਸਮਾਗਮਾਂ, ਬਿਜ਼ਨਸ ਮੀਟਿੰਗਾਂ ਅਤੇ ਕਾਰਪੋਰੇਟ ਖੇਤਰ ਦੀਆਂ ਸਾਲਾਨਾ ਮੀਟਿੰਗਾਂ ਲਈ ਕੀਤੀ ਜਾਂਦੀ ਹੈ। ਇਸ ਕਲੱਬ ਵਿਚ ਵੈਸਾਖੀ ਮੇਲਾ ਵੀ ਕਰਵਾਇਆ ਜਾਂਦਾ ਹੈ। ਛੇ ਮੰਜ਼ਲਾ ਇਸ ਕਲੱਬ ਵਿਚ ਪੰਜਾਬੀ, ਹਿੰਦੀ ਅਤੇ ਤਾਮਿਲ ਭਾਸ਼ਾ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਮੋਹਿੰਦਰ ਸਿੰਘ ਨੇ ਕਿਹਾ ਕਿ 12 ਮਿਲੀਅਨ ਸਿੰਗਾਪੁਰ ਡਾਲਰ ਨਾਲ ਇਸ ਕਲੱਬ ਦੀ ਮੁੜ ਉਸਾਰੀ ਕੀਤੀ ਗਈ ਹੈ। ਸਿੰਗਾਪੁਰ ਵਿਚ ਲਗਭਗ ਪੰਜ ਲੱਖ ਲੋਕ ਭਾਰਤੀ ਮੂਲ ਦੇ ਹਨ ਜਿਨ੍ਹਾਂ ਵਿਚੋਂ ਲਗਭਗ 13000 ਲੋਕ ਸਿੱਖ ਹਨ। ਸਿੰਗਾਪੁਰ ਦੀ ਕੁਲ ਆਬਾਦੀ ਲਗਭਗ 5.3 ਮਿਲੀਅਨ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp