ਯੂ ਪੀ ਵਿੱਚ ਹੱਜ ਹਾਊਸ ਦਾ ਰੰਗ ਵੀ ‘ਭਗਵਾਂ’ ਕਰ ਦਿਤਾ ਗਿਆ

ਨਵੀਂ ਦਿੱਲੀ,- ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਫਤਰ ਅਨੈਕਸੀ ਉਤੇ ਭਗਵਾਂ ਰੰਗ ਕਰਨ ਤੋਂ ਬਾਅਦ ਯੋਗੀ ਆਦਿਤਿਆਨਾਥ ਦੇ ਰਾਜ ਵਿੱਚ ਮੁਸਲਮਾਨਾਂ ਦੇ ਹੱਜ ਦਫਤਰ ਦਾ ਰੰਗ ਵੀ ਭਗਵਾਂ ਹੋ ਗਿਆ ਹੈ। ਲਖਨਊ ਵਿੱਚ ਯੂ ਪੀ ਹੱਜ ਸਮਿਤੀ ਦੀਆਂ ਦੀਵਾਰਾਂ ਕੱਲ੍ਹ ਭਗਵੇਂ ਰੰਗ ਵਿੱਚ ਰੰਗੀਆਂ ਗਈਆਂ।
ਮਿਲੀ ਜਾਣਕਾਰੀ ਮੁਤਾਬਕ ਘੱਟ ਗਿਣਤੀ ਕਲਿਆਣ ਬੋਰਡ ਵੱਲੋਂ ਹੱਜ ਹਾਊਸ ਵਿੱਚ ਭਗਵਾਂ ਪੇਂਟ ਕਰਾਇਆ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੀਵਾਰਾਂ ‘ਤੇ ਸਫੈਦ ਅਤੇ ਹਰਾ ਰੰਗ ਸੀ। ਯੂ ਪੀ ਹੱਜ ਹਾਊਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਈ ਉਲੇਮਾ ਅਤੇ ਵਿਰੋਧੀ ਪਾਰਟੀਆਂ ਨੇ ਰਾਜ ਸਰਕਾਰ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਉਂਜ ਇਹ ਪਹਿਲਾ ਮਾਮਲਾ ਨਹੀਂ, ਜਦੋਂ ਉਤਰ ਪ੍ਰਦੇਸ਼ ਸਰਕਾਰ ਨੇ ਕਿਸੇ ਸਰਕਾਰੀ ਮਹਿਕਮੇ ਦਾ ਭਗਵਾਂਕਰਨ ਕੀਤਾ ਹੋਵੇ। ਯੂ ਪੀ ਵਿੱਚ ਯੋਗੀ ਸਰਕਾਰ ਬਣਨ ਤੋਂ ਬਾਅਦ ਗੱਡੀਆਂ ਵਿੱਚ ਸੀਟਾਂ ‘ਤੇ ਭਗਵੇ ਰੰਗ ਦੇ ਤੌਲੀਏ, ਸਟੇਜ ‘ਤੇ ਭਗਵਾਂ ਰੰਗ, ਮੁੱਖ ਮੰਤਰੀ ਅਤੇ ਮੰਤਰੀਆਂ ਦੇ ਕਮਰਿਆਂ ਵਿੱਚ ਭਗਵੇ ਰੰਗ ਦੇ ਪਰਦੇ ਅਤੇ ਇਥੋਂ ਤੱਕ ਕਿ ਸਰਕਾਰੀ ਬੱਸ ਵੀ ਭਗਵੇਂ ਰੰਗ ਵਿੱਚ ਰੰਗੀ ਗਈ ਹੈ।
ਕੱਲ੍ਹ ਜਦੋਂ ਯੂ ਪੀ ਦੇ ਘੱਟ ਗਿਣਤੀਆਂ ਬਾਰੇ ਮਾਮਲਿਆਂ ਦੇ ਮੰਤਰੀ ਮੋਹਸਿਨ ਰਜ਼ਾ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ‘ਤੇ ਕਿਸੇ ਤਰ੍ਹਾਂ ਦਾ ਵਿਵਾਦ ਖੜਾ ਕਰਨ ਦੀਆਂ ਗੱਲਾਂ ਨੂੰ ਰੱਦ ਕੀਤਾ। ਮੰਤਰੀ ਨੇ ਕਿਹਾ ਕਿ ਇਹ ਭਗਵਾਂ ਰੰਗ ਊਰਜਾ ਦਾ ਪ੍ਰਤੀਕ ਹੈ। ਮੋਹਸਿਨ ਰਾਜਾ ਨੇ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਦਾ ਸਵਾਲ ਹੀ ਨਹੀਂ ਉਠਦਾ, ਬਿਲਡਿੰਗ ਖੂਬਸੂਰਤ ਦਿਖ ਰਹੀ ਹੈ। ਵਿਰੋਧੀ ਦਲਾਂ ਕੋਲ ਸਾਡੇ ਖਿਲਾਫ ਕੋਈ ਮੁੱਦਾ ਨਹੀਂ ਹੈ, ਉਹ ਬੇਵਜ੍ਹਾ ਦੇ ਮੁੱਦਿਆਂ ਨੂੰ ਉਠਾਉਂਦੇ ਰਹਿੰਦੇ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.