ਇਕਬਾਲ ਸਿੰਘ , ਡੇਰਾਬੱਸੀ : ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸਬ ਡਵੀਜਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਵਾਤਾਵਰਣ ਸੰਭਾਲ ਸਬੰਧੀ ਨੀਲੇ ਅਸਮਾਨ ਲਈ ਸਾਫ ਹਵਾ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ।

ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਧਰਮਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਆਏ ਹੋਏ ਲੋਕਾਂ ਦੇ ਇੱਕਠ ਨੂੰ ਅਪੀਲ ਕੀਤੀ ਕਿ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅੱਗੇ ਆਉਣ ਕਿਉਂਕਿ ਜੇਕਰ ਵਾਤਾਵਰਨ ਸਾਫ਼ ਹੋਵੇਗਾ ਤਾਂ ਸਾਡਾ ਸਮਾਜ ਕਈ ਤਰ੍ਹਾਂ ਦੀਆ ਬਿਮਾਰੀਆ ਤੋਂ ਮੁਕਤੀ ਪਾ ਸਕੇਗਾ। ਵਾਤਾਵਰਣ ਦੀ ਸਵੱਛਤਾ ਵਾਸਤੇ ਸਾਨੂੰ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਵਾਤਾਵਰਨ ਦੇ ਬਚਾਓ ਲਈ ਪਰਾਲੀ ਸੁੱਕੇ ਪੱਤੇ ਅਤੇ ਕੂੜੇ ਆਦਿ ਨੂੰ ਨਾ ਜਲਾਇਆ ਜਾਵੇ। ਖਾਣਾ ਬਣਾਉਣ ਲਈ ਧੂੰਏ ਵਾਲੇ ਬਾਲਣ ਦੀ ਵਰਤੋਂ ਨਾ ਕੀਤੀ ਜਾਵੇ।

ਪਲਾਸਟਿਕ ਦੇ ਪਦਾਰਥਾਂ ਦੀ ਜਗਾਂ ਵੱਧ ਤੋਂ ਵੱਧ ਰੀਸਾਈਕਲ ਹੋਣ ਵਾਲੇ ਪਦਾਰਥਾਂ ਦਾ ਇਸਤਮਾਲ ਕੀਤਾ ਜਾਵੇ। ਪ੍ਰਦੂਸ਼ਣ ਨੂੰ ਘਟਾਉਣ ਲਈ ਪੈਦਲ ਚੱਲਿਆ ਜਾਵੇ ਜਨਤਕ ਟਰਾਂਸਪੋਟ ਦੇ ਸਾਧਨਾ ਦੀ ਵਰਤੋ ਕੀਤੀ ਜਾਵੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਜੇਕਰ ਅਸੀ ਵਾਤਾਵਰਣ ਦੀ ਸੰਭਾਲ ਨਾ ਕੀਤੀ ਤਾ ਸਟੋ੍ਕ, ਦਿਲ ਦੇ ਰੋਗ ਸਾਹ ਦੇ ਰੋਗ, ਟੀਬੀ, ਫੇਫੜਿਆਂ ਦਾ ਕੇਸਰ ਅੱਖਾ ਵਿੱਚ ਜਲਣ ਦੇ ਰੋਗਾ ਦੇ ਮਰੀਜ਼ਾਂ ਦੀ ਗਿਣਤੀ ‘ਚ ਬੇਤਹਾਸ਼ਾ ਵਾਧਾ ਹੋਣ ਦੇ ਅਸਾਰ ਹਨ। ਇਸ ਲਈ ਅੱਜ ਤੋਂ ਹੀ ਇਸ ਦੀ ਸੰਭਾਲ ਕਰਨ ਲਈ ਸਭ ਨੂੰ ਇਕ ਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਡਾ. ਨਿਤਿਸ਼ ਸਚਦੇਵਾ, ਰਜਿੰਦਰ ਸਿੰਘ ਐੱਸਆਈ ਸੀਨਮ ਗਰੋਵਰ ਬੀਈਈ, ਸਰਬਜੀਤ ਸਿੰਘ ਅਤੇ ਹਸਪਤਾਲ ਦਾ ਹੋਰ ਸਟਾਫ਼ ਮੌਜੂਦ ਸਨ।