ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਕੰਨਿਆ ਮਹਾਵਿਦਿਆਲਾ ਨੇ ਵਿਦਿਆਰਥਣਾਂ ਵਿਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਤੇ ਕਾਲਜ ਦੇ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਸੌਂਪਣ ਦੇ ਉਦੇਸ਼ ਨਾਲ ਵਿਦਿਆਰਥੀ ਕੌਂਸਲ ਲਈ ਇੰਨਵੈਸਟੀਚਰ ਸੈਰੇਮਨੀ ਕੀਤੀ ਗਈ। ਵਿਦਿਆਰਥੀ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਕਰਵਾਏ ਇਸ ਪੋ੍ਗਰਾਮ ਵਿਚ ਮੁੱਖ ਮਹਿਮਾਨ ਵਜੋਂ ਪਿੰ੍ਸੀਪਲ ਪੋ੍. ਅਤਿਮਾ ਸ਼ਰਮਾ ਦਿਵੇਦੀ ਨੇ ਆਪਣੇ ਸੰਬੋਧਨ ਦੌਰਾਨ ਸਾਰੇ ਮੈਂਬਰਾਂ ਨੂੰ ਅਜਿਹੇ ਸਨਮਾਨਿਤ ਤੇ ਜ਼ਿੰਮੇਵਾਰ ਅਹੁਦੇ ਲਈ ਚੁਣੇ ਜਾਣ ‘ਤੇ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਵਚਨਬੱਧ ਤੇ ਤਿਆਰ ਰਹਿਣ ਦੀ ਪੇ੍ਰਰਨਾ ਦਿੱਤੀ। ਇਹ ਵੀ ਉਮੀਦ ਪ੍ਰਗਟਾਈ ਕਿ ਨਵੀਂ ਚੁਣੀ ਗਈ ਕੌਂਸਲ ਉਨ੍ਹਾਂ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰੇਗੀ ਜਿਨ੍ਹਾਂ ਲਈ ਸੰਸਥਾ ਹਮੇਸ਼ਾ ਖੜ੍ਹੀ ਰਹੀ ਹੈ। ਇਸ ਦੌਰਾਨ ਸਿਮਰਨਜੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ। ਲਵਪ੍ਰਰੀਤ ਕੌਰ, ਸਰਬਜੀਤ ਕੌਰ, ਸੁਜਾਤਾ ਅਤੇ ਸੁਨਾਕਸ਼ੀ ਗੁਪਤਾ ਜੁਆਇੰਟ ਹੈੱਡ ਗਰਲ ਬਣੀਆਂ ਜਦਕਿ ਜਸਵਿੰਦਰ ਕੌਰ, ਸ਼ਾਜ਼ੀਆ ਬਾਨੋ, ਕੀਰਤੀ ਸ਼ਰਮਾ ਤੇ ਕੋਮਲਪ੍ਰਰੀਤ ਕੌਰ ਵਾਈਸ ਹੈੱਡ ਗਰਲ ਲਈ ਚੁਣੀਆਂ ਗਈਆਂ। ਐਸੋਸੀਏਟ ਹੈੱਡ ਗਰਲ ਲਈ ਰਮਾ ਮਿਸ਼ਰਾ, ਪ੍ਰਦੀਪ ਕੌਰ, ਆਰਤੀ, ਮੁਸਕਾਨ, ਕ੍ਰਿਤਿਕਾ ਮਾਹੀ, ਰਵਿੰਦਰ ਕੌਰ, ਨਵਜੀਤ ਕੌਰ, ਜੈਸਮੀਨ ਕੌਰ ਅਤੇ ਜਾਨਵੀ ਦੀ ਚੋਣ ਕੀਤੀ ਗਈ। ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਪਿੰ੍ਸੀਪਲ ਨੇ ਡਾ. ਮਧੂਮੀਤ ਡੀਨ ਸਟੂਡੈਂਟ ਵੈੱਲਫੇਅਰ ਅਤੇ ਸਮੂਹ ਟੀਮ ਵੱਲੋਂ ਵਿਦਿਆਰਥੀਆਂ ਨੂੰ ਸਹੀ ਮਾਰਗਦਰਸ਼ਨ ਕਰਨ ਅਤੇ ਇਸ ਪੋ੍ਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।