Skip to content
Friday, October 30, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਸਿਟੀ ਆਫ਼ ਸਰੀ ਨੇ ਨੌਜਵਾਨਾਂ ਲਈ ਉਲੀਕੇ ਖਾਸ ਚਾਰਟ (CHART) ਪ੍ਰੋਗਰਾਮ ਜ਼ਰੀਏ 1,000 ਨੌਜਵਾਨਾਂ ਨੂੰ ਸਹਾਇਤਾ ਦੇ ਵੱਡੀ ਸਫਲਤਾ ਹਾਸਲ ਕੀਤੀ

By Admin Published 3 min read

ਸਰੀ, ਬੀ.ਸੀ. – ਸਰੀ ਦੇ ਚਿਲਡਰਨ ਐਂਡ ਯੂਥ ਐਟ-ਰਿਸਕ ਟੇਬਲ (Children and Youth At-Risk Table (CHART) ਪ੍ਰੋਗਰਾਮ ਰਾਹੀਂ ਨੌਜਵਾਨਾਂਨੂੰ ਲੋੜੀਂਦੀ ਸਹਾਇਤਾ ਦਿੱਤੀ ਗਈ ਹੈ। 2019 ਵਿੱਚ ਸ਼ੁਰੂ ਹੋਣ ਤੋਂ ਬਾਅਦ, CHART ਨੇ ਕਈ ਭਾਗੀਦਾਰ ਏਜੰਸੀਆਂ ਨੂੰ ਇਕੱਠਾ ਕਰਕੇ ਇੱਕ ਸਾਂਝੀ, ਬਹੁ-ਵਿਭਾਗੀ ਟੀਮ ਬਣਾਈ ਹੈ ਜੋ ਉਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਦੀ ਪਛਾਣ ਕਰਦੀ ਹੈ ਜੋ ਸ਼ੋਸ਼ਣ ਜਾਂ ਹੋਰ ਖ਼ਤਰੇ ਵਾਲੀਆਂ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ, ਅਤੇ ਉਨ੍ਹਾਂ ਲਈ ਸਹਾਇਤਾ ਦੀ ਯੋਜਨਾ ਬਣਾਉਂਦੀ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਂ ਸਰੀ ਵਿੱਚ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਦੀ ਸਹਾਇਤਾ ਕਰਨ ਲਈ, ਚਾਰਟ ਦੇ ਸਾਰੇ ਮੈਂਬਰਾਂ ਵੱਲੋਂ ਲਗਾਤਾਰ ਕੀਤੀ ਮਿਹਨਤ ਲਈ ਸਤਿਕਾਰ ਕਰਦੀ ਹਾਂ”। “ਇਹ ਪ੍ਰਾਪਤੀ ਸਾਂਝੀਵਾਲਤਾ ਦਾ ਪ੍ਰਤੀਕ ਹੈ, ਜੋ ਸਾਡੇ ਦੁਆਰਾ ਵਿਕਸਤ ਕੀਤੀ ਗਈ ਮਜ਼ਬੂਤ ਭਾਈਵਾਲੀ ਕਾਰਨ ਹੀ ਸਰੀ ਦੇ ਬੱਚਿਆਂ, ਨੌਜਵਾਨਾਂ ਅਤੇ ਪਰਿਵਾਰਾਂ ਦੇ ਜ਼ਿੰਦਗੀ ਵਿੱਚ ਅਸਲ ਬਦਲਾਅ ਲਿਆਉਣ ਦੇ ਯੋਗ ਹੋ ਰਹੇ ਹਾਂ। ਅਸੀਂ ਇਸ ਮਹੱਤਵਪੂਰਨ ਕੰਮ ਨੂੰ ਜਾਰੀ ਰੱਖਣ ਲਈ ਵਚਨਬੱਧ ਹਾਂ, ਤਾਂ ਜੋ ਸਾਡੇ ਸਭ ਤੋਂ ਜ਼ਿਆਦਾ ਨਾਜ਼ੁਕ ਸਥਿਤੀ ‘ਚੋਂ  ਲੰਘ ਰਹੇ ਨੌਜਵਾਨਾਂ ਕੋਲ ਵਿਕਾਸ ਲਈ ਉਹ ਲੋੜੀਂਦੇ ਸਾਧਨ ਅਤੇ ਸਹਾਇਤਾ ਹੋਵੇ ,ਜੋ ਉਨ੍ਹਾਂ ਦੇ ਵਧਣ-ਫੁੱਲਣ ਲਈ ਜ਼ਰੂਰੀ ਹਨ। 

CHART ਵਿੱਚ 21 ਭਾਈਵਾਲ ਸੰਸਥਾਵਾਂ ਸ਼ਾਮਲ ਹਨ, ਜੋ ਸਿਹਤ, ਸਿੱਖਿਆ, ਕਾਨੂੰਨ, ਸਰਕਾਰ ਅਤੇ ਗੈਰ-ਮੁਨਾਫ਼ਾ ਦੀ ਨੁਮਾਇੰਦਗੀ ਕਰਦੀਆਂ ਹਨ। ਸਿਟੀ ਦੀ ਅਗਵਾਈ ਹੇਠ, ਹਰ ਸੰਸਥਾ ਦੇ ਮਾਹਿਰ ਹਫ਼ਤਾਵਾਰੀ ਮੀਟਿੰਗਾਂ ਵਿੱਚ ਮਿਲਦੇ ਹਨ ਤਾਂ ਜੋ 6 ਤੋਂ 19 ਸਾਲ ਦੀ ਉਮਰ ਦੇ ਸਰੀ ਨਿਵਾਸੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿੱਜੀ ਤੌਰ ਤੇ, ਬਹੁ-ਏਜੰਸੀ ਸਹਾਇਤਾ ਯੋਜਨਾਵਾਂ ਤਿਆਰ ਕੀਤੀਆਂ ਜਾ ਸਕਣ। ਹਰ ਯੋਜਨਾ ਵਿੱਚ ਨੌਜਵਾਨ ਦੀਆਂ ਤਾਕਤਾਂ, ਰੁਚੀਆਂ ਅਤੇ ਨਾਜ਼ੁਕਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਜਿਸ ਨਾਲ ਉਮਰ, ਲਿੰਗ, ਸੱਭਿਆਚਾਰ, ਇਲਾਕਾ ਸੰਦਰਭ ਅਤੇ ਪਰਿਵਾਰਿਕ ਲੋੜਾਂ ਦੇ ਅਨੁਸਾਰ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

CHART ਜੋਖ਼ਮ ਵਾਲੇ ਨੌਜਵਾਨਾਂ ਨੂੰ ਦਰਪੇਸ਼ ਗੁੰਝਲਦਾਰ ਅਤੇ ਆਪਸ ਵਿੱਚ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। CHART ਦੀ ਸ਼ੁਰੂਆਤ ਤੋਂ ਲੈ ਕੇ:

•                    ਲਗਭਗ ਹਰ ਪੰਜ ਵਿੱਚੋਂ ਇੱਕ ਲੜਕੀ ਜੋ ਲਿੰਗਕ ਸ਼ੋਸ਼ਣ ਦਾ ਸ਼ਿਕਾਰ ਹੋਈ ਹੈ, ਉਨ੍ਹਾਂ ਨੂੰ ਕਲੀਨੀਕਲ ਕਾਊਸਲਿੰਗ, ਸਸ਼ਕਤੀਕਰਨ ਅਤੇ ਸਿੱਖਿਆ ਵਿੱਚ ਮਾਹਿਰ ਨਾਲ ਜੋੜਿਆ ਗਿਆ।

•                    60 ਫ਼ੀਸਦੀ ਤੋਂ ਵੱਧ ਨੌਜਵਾਨ ਨਕਾਰਾਤਮਿਕ ਸਮੂਹਾਂ ਨਾਲ ਜੁੜੇ ਹੋਏ ਸਨ, ਜੋ ਸਿਹਤਮੰਦ ਸਮਾਜਿਕ ਨੈੱਟਵਰਕ ਬਣਾਉਣ ਲਈ ਸਕਾਰਾਤਮਿਕ ਸਲਾਹਕਾਰਾਂ ਅਤੇ ਆਊਟਰੀਚ ਸੇਵਾਵਾਂ ਨਾਲ ਜੋੜੇ ਗਏ ਸਨ।

•                    ਲਗਭਗ ਅੱਧੇ ਨੌਜਵਾਨਾਂ ਨੇ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਨਾਲ ਮਾੜੇ ਸਬੰਧਾਂ ਨੂੰ ਅਨੁਭਵ ਕੀਤਾ, ਜਿੰਨਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਸਲਾਹ-ਮਸ਼ਵਰਾ ਪਰਿਵਾਰਿਕ ਸੰਭਾਲ ਸੇਵਾਵਾਂ ਨਾਲ ਜੋੜਿਆ ਗਿਆ ।

•                    ਕਰੀਬ ਇੱਕ ਤਿਹਾਈ ਨੌਜਵਾਨ ਆਪਣੇ ਆਪ ਨੂੰ ਮੂਲਵਾਸੀ (ਇੰਡੀਜੀਨਸ) ਵਜੋਂ ਪਛਾਣਦੇ ਹਨ ਅਤੇ ਉਨ੍ਹਾਂ ਨੂੰ ਸੱਭਿਆਚਾਰਕ ਪਛਾਣ ਅਤੇ ਜੋੜ ਨੂੰ ਮਜ਼ਬੂਤ ਕਰਨ ਲਈ ਖ਼ਾਸ ਸਹਾਇਤਾ ਦਿੱਤੀ ਗਈ।

ਕੌਂਸਲਰ ਰੌਬ ਸਟੱਟ ਨੇ ਕਿਹਾ, “CHART ਨੇ ਹੋਰ ਕਮਿਊਨਿਟੀਆਂ ਲਈ ਆਪਣੇ ਬੱਚਿਆਂ ਅਤੇ ਨੌਜਵਾਨਾਂ ਲਈ ਖਾਸ ਪ੍ਰੋਗਰਾਮ ਵਿਕਸਿਤ ਕਰਨ ਦਾ ਰਾਹ ਖੋਲ੍ਹਿਆ ਹੈ”। “ਨਤੀਜੇ ਆਪ ਬੋਲਦੇ ਹਨ, ਉਹਨਾਂ ਵਿੱਚੋਂ ਲਗਭਗ ਤਿੰਨ -ਚੌਥਾਈ ਜਿਨ੍ਹਾਂ ਨੂੰ ਸਹਾਇਤਾ ਮਿਲੀ ਹੈ, ਉਨ੍ਹਾਂ ਨੇ ਖ਼ਤਰੇ ਵਿੱਚ ਵੱਡੀ ਕਮੀ ਮਹਿਸੂਸ ਕੀਤੀ ਅਤੇ ਸਬੰਧਿਤ ਸੇਵਾਵਾਂ ਨਾਲ ਸਫਲਤਾ- ਪੂਰਵਕ ਜੁੜੇ ਹਨ। ਹਾਲਾਂਕਿ ਇਹ ਇੱਕ ਕੌੜੀ ਸੱਚਾਈ ਹੈ ਕਿ ਸਾਡੀ ਕਮਿਊਨਿਟੀ ਵਿੱਚ ਇੰਨੇ ਬੱਚਿਆਂ ਨੂੰ ਮੱਦਦ ਦੀ ਲੋੜ ਹੈ, ਪਰ CHART ਦਾ ਸਾਂਝਾ ਉਪਰਾਲਾ ਹੋਰ ਕਮਿਊਨਿਟੀਆਂ ਲਈ ਇੱਕ ਮਹੱਤਵਪੂਰਨ ਉਦਾਹਰਣ ਬਣ ਰਿਹਾ ਹੈ, ਕਿ ਕਿਵੇਂ ਨਾਜੁਕ ਹਾਲਾਤਾਂ ਵਾਲੇ ਨੌਜਵਾਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਕੀਤੀ ਜਾ ਸਕਦੀ ਹੈ।”

ਚਾਰਟ ਭਾਈਵਾਲਾਂ ਦੀ ਸੂਚੀ ਸਮੇਤ ਵਧੇਰੇ ਜਾਣਕਾਰੀ ਵਾਸਤੇ, surrey.ca/community safety ‘ਤੇ ਜਾਓ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp