ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਪਿਛਲੇ ਲੰਮੇ ਸਮੇਂ ਤੋਂ ਭਾਰਤੀ ਮੂਲ ਦੇ ਲੋਕਾਂ ਵੱਲੋਂ ਭਾਰਤੀ ਕਾਸਲੇਟ ਦਫ਼ਤਰ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਹੈ। ਪਿਛਲੇ ਸਾਲ ਡਿਪਟੀ ਅੰਬੈਸਡਰ ਤਰਨਜੀਤ ਸਿੰਘ ਸੰਧੂ ਨੇ ਭਰੋਸਾ ਦਿਵਾਇਆ ਸੀ ਕਿ 2017 ਤੋਂ ਦਫ਼ਤਰ ਖੁੱਲ੍ਹ ਜਾਵੇਗਾ। ਭਾਰਤੀ ਲੋਕਾਂ ਦੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਸਕੀ, ਇਥੇ ਭਾਰਤੀ ਮੂਲ ਦੇ ਲੋਕ ਭਾਰੀ ਗਿਣਤੀ ਵਿਚ ਰਹਿ ਰਹੇ ਹਨ, ਜਿਨ੍ਹਾਂ ਨੂੰ ਸਨਫਰਾਂਸਿਸਕੋ ਜਾ ਕੇ ਛੋਟੇ-ਮੋਟੇ ਕੰਮਾਂ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਭਾਰਤੀ ਮੂਲ ਦੇ ਲੋਕਾਂ ਦੀ ਗਿਣਤੀ ਮਾਈਕਰੋ ਸੋਫਟ, ਬੋਇੰਗ, ਐਮਾਜ਼ੋਨ, ਸਟਾਰ ਬਕ ਕਾਫ਼ੀ, ਗੂਗਲ, ਟੀ ਮੋਬਾਈਲ ਤੇ ਅਲਾਸਕ ਏਅਰ ਲਾਈਨ ਵਰਗੀਆਂ ਵੱਡੀਆਂ ਕੰਪਨੀਆਂ ਦਾ ਹੈੱਡ-ਕੁਆਰਟਰ ਸਿਆਟਲ ਹੋਣ ਕਰਕੇ ਦਿਨ-ਬ-ਦਿਨ ਵਧ ਰਹੀ ਹੈ। ਸਿਆਟਲ ਤੋਂ ਮਹਿੰਦਰ ਸਿੰਘ ਸੋਹਲ ਤੇ ਅਮਿਤ ਤਨੇਜਾ ਨੇ ਦੱਸਿਆ ਕਿ ਭਾਰੀ ਗਿਣਤੀ ਵਿਚ ਲੋਕ ਪਾਸਪੋਰਟ ਤੇ ਵੀਜ਼ਾ ਸਬੰਧੀ ਭਾਰੀ ਪ੍ਰੇਸ਼ਾਨ ਤੇ ਖੱਜਲ-ਖੁਆਰ ਹੁੰਦੇ ਹਨ। ਭਾਰਤੀ ਲੋਕਾਂ ਦੀ ਮੰਗ ਹੈ ਕਿ ਛੇਤੀ ਤੋਂ ਛੇਤੀ ਸਿਆਟਲ ਵਿਚ ਭਾਰਤੀ ਕਾਸਲੇਟ ਖੁੱਲ੍ਹਣਾ ਚਾਹੀਦਾ ਹੈ। ਅਮਿਤ ਤਨੇਜਾ ਨੇ ਦੱਸਿਆ ਕਿ ਕਈ ਵਾਰ ਲੋਕ ਸਨਫਰਾਂਸਿਸਕੋ ਤੋਂ ਕਈ ਜਵਾਬ ਨਾ ਆਉਣ ਕਰਕੇ ਪਰਿਵਾਰਕ ਦੁੱਖ-ਸੁੱਖ ਵਿਚ ਸ਼ਾਮਿਲ ਹੋਣ ਤੋਂ ਵਾਂਝੇ ਰਹਿ ਜਾਂਦੇ ਹਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


