ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੀਆਂ ਤੀਆਂ ਦੀ ਮੁੱਖ ਪ੍ਰਬੰਧਕ ਤੇ ਸਮਾਜ ਸੇਵਿਕਾ ਸਤਿੰਦਰ ਕੌਰ ਵਜ਼ੀਰ ਜੱਗੀ ਸੜਕ ਦੁਰਘਟਨਾ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ, ਜੋ ਹਰਬਰਵੀਓ ਮੈਡੀਕਲ ਸੈਂਟਰ ਹਸਪਤਾਲ ਸਿਆਟਲ ਆਈ. ਸੀ. ਯੂ. ਵਿਚ ਜ਼ੇਰੇ ਇਲਾਜ ਹਨ। ਇਹ ਖ਼ਬਰ ਸੁਣ ਕੇ ਸਿਆਟਲ ਨਿਵਾਸੀਆਂ, ਸਨੇਹੀਆਂ ਤੇ ਚਹੇਤਿਆਂ ਵੱਲੋਂ ਮੈਡਮ ਜੱਗੀ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ। ਮਨਮੋਹਣ ਸਿੰਘ ਧਾਲੀਵਾਲ ਨੇ ਹਸਪਤਾਲ ਜਾ ਕੇ ਹਾਲ-ਚਾਲ ਵੇਖਣ ਤੋਂ ਬਾਅਦ ਕਿਹਾ ਕਿ ਜੱਗੀ ਦੀ ਸਿਹਤਯਾਬੀ ਲਈ ਅਰਦਾਸਾਂ ਕਰਨੀਆਂ ਚਾਹੀਦੀਆਂ ਹਨ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


