Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਸਾਹਨੇਵਾਲ ਏਅਰਪੋਰਟ, ਹਲਵਾਰਾ ‘ਚ ਕੀਤਾ ਜਾਵੇਗਾ ਸ਼ਿਫਟ

By Admin Published 2 min read

ਲੁਧਿਆਣਾ- ਕੇਂਦਰ ਸਰਕਾਰ ਦੀ ਉਡਾਣ ਸਕੀਮ ਦੇ ਤਹਿਤ ਸਾਹਨੇਵਾਲ ਵਿਚ ਬਣਾਇਆ ਗਿਆ ਏਅਰਪੋਰਟ ਹੁਣ ਛੇਤੀ ਹੀ ਹਲਵਾਰਾ ਵਿਚ ਸ਼ਿਫਟ ਹੋਣ ਵਾਲਾ ਹੈ। ਅਸਲ ਵਿਚ ਸਾਹਨੇਵਾਲ ਏਅਰਪੋਰਟ ਦਾ ਰਨਵੇ ਛੋਟਾ ਹੋਣ ਅਤੇ ਏਅਰਪੋਰਟ ਦੇ ਕੋਲੋਂ ਲੰਘ ਰਹੀ ਰੇਲਵੇ ਲਾਈਨਾਂ ਤੋਂ ਪ੍ਰੇਸ਼ਾਨੀਆਂ ਆ ਰਹੀਆਂ ਹਨ। ਏਅਰਪੋਰਟ ਛੋਟਾ ਹੋਣ ਦੇ ਕਾਰਨ ਇੱਥੋਂ ਸਿਰਫ ਦਿੱਲੀ ਦੇ ਲਈ ਸਿਰਫ ਏਅਰ ਅਲਾਇੰਸ ਦਾ ਏਅਰਕਰਾਫਟ ਉਡਾਣ ਭਰ ਰਿਹਾ ਹੈ। ਜਦ ਕਿ ਲੁਧਿਆਣਾ ਸ਼ਹਿਰ ਇੰਡੀਆ ਵਿਚ ਇਕ ਕਾਰੋਬਾਰ ਹਬ ਬਣ ਗਿਆ ਹੈ। ਇਸ ਲਈ ਇੱਥੋਂ ਦੇਸ਼ ਵਿਦੇਸ਼ ਤੋਂ ਕਾਰੋਬਾਰੀ ਆਉਂਦੇ ਹਨ ਅਤੇ ਵੱਡਾ ਸ਼ਹਿਰ ਹੋਣ ਦੇ ਬਾਵਜੂਦ ਇੱਥੇ ਏਅਰਪੋਰਟ ਜਿਹੀ ਸਹੂਲਤ ਸਿਰਫ ਖਾਨਾਪੂਰਤੀ ਹੀ ਰੱਖੀ ਹੈ। ਸਮਰ-ਵਿੰਟਰ ਵਿਚ ਵਿਜੀਬਿਲਿਟੀ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀ ਸਮੱਸਿਆਵਾਂ ਦੇ ਕਾਰਨ ਵੀ ਇੱਥੋਂ ਫਲਾਈਟਸ ਅਕਸਰ ਰੱਦ ਹੋ ਜਾਂਦੀ ਹੈ। ਅਜਿਹੇ ਵਿਚ ਸਰਕਾਰ ਨੇ ਹੁਣ ਹਲਵਾਰਾ ਵਿਚ ਏਅਰਪੋਰਟ ਨੂੰ ਸ਼ਿਫਟ ਕਰਨ ਦਾ ਮਨ ਬਣਾ ਲਿਆ ਹੈ। ਸਰਕਾਰ ਹਲਵਾਰਾ ਵਿਚ ਜ਼ਮੀਨ ਤਲਾਸ਼ਣ ਤੋਂ ਬਾਅਦ ਖਰੀਦ ਕਰੇਗੀ ਅਤੇ ਉਸ ਤੋਂ ਬਾਅਦ ਏਅਰਪੋਰਟ ਦੀ ਬੇਸ ਬਿਲਡਿੰਗ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਸੂਤਰਾਂ ਤੋਂ ਪਤਾ ਚਲਿਆ ਕਿ ਦੋ ਸਾਲਾਂ ਵਿਚ ਕੰਮ ਪੂਰਾ ਹੋ ਜਾਵੇਗਾ। ਇਸ ਦੇ ਲਈ ਇਕ ਟੀਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵੱਲੋਂ ਬਣਾਈ ਗਈ। ਟੀਮ ਨੇ ਹਲਵਾਰਾ ਵਿਚ ਜਾਇਜ਼ਾ ਲਿਆ। ਇਸ ਤੋਂ ਬਾਅਦ ਸ਼ਿਫਟ ਹੋਣ ‘ਤੇ ਡੋਮੈਸÎਟਿਕ ਫਲਾਈਟਾਂ ਵਧਣਗੀਆਂ। ਇਸ ਨਾਲ ਲੁਧਿਆਣਾ ਸਮੇਤ ਮਾਲਵਾ ਬੈਲਟ ਨੂੰ ਜ਼ਿਆਦਾ ਫਾਇਦਾ ਹੋਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp