ਪਟਨਾ— ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਭਾਜਪਾ ਆਗੂ ਗਿਰਿਰਾਜ ਸਿੰਘ ਦੇ ਬਿਆਨ ‘ਤੇ ਕਰਾਰਾ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਅੱਤਵਾਦੀ ਭਾਜਪਾ ‘ਚ ਹੀ ਹਨ। ਬਿਹਾਰ ਦੀਆਂ ਉਪ ਚੋਣਾਂ ਦੇ ਨਤੀਜੇ ਤੋਂ ਬਾਅਦ ਰਾਬੜੀ ਦੇਵੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ‘ਤੇ ਜੰਮ ਕੇ ਹਮਲਾ ਬੋਲਿਆ। ਰਾਬੜੀ ਨੇ ਕਿਹਾ ਕਿ ਜਨਤਾ ਨੇ ਜਵਾਬ ਦੇ ਦਿੱਤਾ ਹੈ, ਜਿਸ ਕਾਰਨ ਇਹ ਬੌਖਲਾਏ ਹੋਏ ਹਨ। ਦੇਵੀ ਨੇ ਕਿਹਾ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੀ ਜਨਤਾ ਇਨ੍ਹਾਂ ਨੂੰ ਰਾਸਤਾ ਦਿਖਾ ਰਹੀ ਹੈ। ਨਿਤੀਸ਼ ਕੁਮਾਰ ਦਾ ਆਪਣਾ ਕੋਈ ਆਧਾਰ ਨਹੀਂ ਰਾਬੜੀ ਨੇ ਕਿਹਾ ਕਿ ਇਨ੍ਹਾਂ ਉਪ ਚੋਣਾਂ ਦੇ ਨਤੀਜਿਆਂ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਨਿਤੀਸ਼ ਕੁਮਾਰ ਦਾ ਆਪਣਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨਿਤੀਸ਼ ਕੁਮਾਰ ਨੂੰ ਜਿੱਤ ਲਾਲੂ ਯਾਦਵ ਕਾਰਨ ਮਿਲੀ ਸੀ ਪਰ ਹੁਣ ਉਹ ਕਿਸ ਦੇ ਦਮ ‘ਤੇ ਜਿੱਤ ਹਾਸਲ ਕਰਨਗੇ। ਬਿਹਾਰ ਦੀਆਂ ਉਪ ਚੋਣਾਂ ‘ਚ ਰਾਜਦ ਨੂੰ ਇਕ ਲੋਕਸਭਾ ਅਤੇ ਇਕ ਵਿਧਾਨਸਭਾ ਸੀਟ ‘ਤੇ ਜਿੱਤ ਹਾਸਲ ਹੋਈ ਹੈ। ਦੱਸ ਦਈਏ ਕਿ ਗਿਰੀਰਾਜ ਸਿੰਘ ਨੇ ਉਪ ਚੋਣਾਂ ‘ਚ ਰਾਜਦ ਦੀ ਜਿੱਤ ਤੋਂ ਬਾਅਦ ਵਿਵਾਦਪੂਰਨ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਅਰਰੀਆ ਅੱਤਵਾਦੀਆਂ ਦਾ ਗੜ੍ਹ ਬਣ ਜਾਵੇਗਾ।
ਸਿਟੀ ਆਫ਼ ਸਰੀ ਵੱਲੋਂ ਜਾਇਦਾਦ ਖ਼ਰੀਦ ਨਾਲ ਸੰਬੰਧਿਤ ਗ਼ਲਤ ਦਾਅਵਿਆਂ ਬਾਰੇ ਸਪੱਸ਼ਟੀਕਰਨ
ਸਰੀ, ਬੀ.ਸੀ. – ਹਾਲ ਹੀ ਵਿੱਚ ਕੁਝ ਸਥਾਨਕ ਮੀਡੀਆ ਵਿੱਚ ਸਿਟੀ ਆਫ਼ ਸਰੀ ਦੀ ਜਾਇਦਾਦ ਖ਼ਰੀਦਣ ਦੀ ਪ੍ਰਕਿਰਿਆ ਬਾਰੇ ਕੁੱਝ ਗ਼ਲਤ ਜਾਣਕਾਰੀ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਬਾਰੇ


