ਕੁਲਵਿੰਦਰ ਸਿੰਘ ਰਾਏ, ਖੰਨਾ : ਏਐੱਸ ਕਾਲਜ ਖੰਨਾ ਦੇ 1998 ਦੇ ਕਾਮਰਸ-ਗ੍ਰੈਜੂਏਟ ਦੇ ਰਜਨੀਸ਼ ਖੰਨਾ ਤੇ ਉਨ੍ਹਾਂ ਦੇ ਭਰਾ ਅਮਰੀਸ਼ ਖੰਨਾ ਨੇ ਆਪਣੀ ਕਾਲਜ ਫੇਰੀ ਦੌਰਾਨ ਕਾਲਜ ਨੂੰ ਸੂਰਜੀ-ਊਰਜਾ ਸਿਸਟਮ ਮੁਹੱਈਆ ਕਰਵਾਉਣ ਐਲਾਨ ਕੀਤਾ।

ਕਾਲਜ-ਸਕੱਤਰ ਤਜਿੰਦਰ ਸ਼ਰਮਾ ਦੀ ਪੇ੍ਰਰਨਾ ਸਦਕਾ ਇਹ ਨੇਕ ਕਾਰਜ ਕਰਨ ਵਾਲੀਆਂ ਸ਼ਖਸੀਅਤਾਂ ਮੈਸ. ਜੀਤ ਰਾਏ ਐਂਡ ਸੰਨਜ਼ ਤੇ ਸੰਜੇ ਸੌਲਵੈਕਸ ਪ੍ਰਰਾ. ਲਿਮ. ਦੇ ਮਾਲਕ ਤੇ ਉਦਯੋਗਪਤੀ ਰਜਨੀਸ਼ ਖੰਨਾ ਤੇ ਅਮਰੀਸ਼ ਖੰਨਾ ਦਾ ਕਾਲਜ ਦੇ ਕਾਰਜਕਾਰੀ ਪਿੰ੍ਸੀਪਲ ਡਾ. ਕੇਕੇ ਸ਼ਰਮਾ ਨੇ ਨਿੱਘਾ ਸਵਾਗਤ ਕੀਤਾ। ਖੰਨਾ-ਭਰਾਵਾਂ ਦੁਆਰਾ ਕਾਲਜ ਨੂੰ ਆਧੁਨਿਕਤਾ ਦਾ ਹਾਣੀ ਬਣਾਉਣ ਦੇ ਯਤਨਾਂ ਵਜੋਂ ਕਾਲਜ ਨੂੰ 10 ਕਿਲੋਵਾਟ ਦੀ ਸਮਰੱਥਾ ਵਾਲਾ ਸੂਰਜੀ ਊਰਜਾ ਸਿਸਟਮ ਪ੍ਰਦਾਨ ਕਰਨ ਲਈ ਲੋੜੀਂਦੀ ਸਹਾਇਤਾ ਰਾਸ਼ੀ ਦੇਣ ਦੇ ਐਲਾਨ ਕਰਨ ‘ਤੇ ਕਾਲਜ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ, ਜਨਰਲ ਸਕੱਤਰ ਐਡਵੋਕੇਟ ਬਰਿੰਦਰਪਾਲ ਡੈਵਿਟ, ਕਾਲਜ ਸਕੱਤਰ ਤਜਿੰਦਰ ਸ਼ਰਮਾ ਤੇ ਕਾਲਜ ਦੇ ਕਾਰਜਕਾਰੀ ਪਿੰ੍ਸੀਪਲ ਡਾ. ਕੇਕੇ ਸ਼ਰਮਾ ਨੇ ਖੰਨਾ ਭਰਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।