ਪੱਤਰ ਪੇ੍ਰਰਕ, ਜੌੜੇਪੁਲ ਜਰਗ : ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਦੀ ਕੇਂਦਰੀ ਕਮੇਟੀ ‘ਚ ਸ਼ਾਮਲ ਕਰਦਿਆਂ ਉਸ ਨੂੰ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਬਣਾਏ ਜਾਣ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ‘ਚ ਖ਼ੁਸ਼ੀ ਪਾਈ ਜਾ ਰਹੀ ਹੈ।

ਸੀਨੀਅਰ ਯੂਥ ਕਾਂਗਰਸੀ ਆਗੂ ਹਰਮਨਜੋਤ ਸਿੰਘ ਬਿਿਲੰਗ ਮਾਂਹਪੁਰ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਨਵਨਿਯੁਕਤ ਮੈਂਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੇ ਸ੍ਰੀ ਚਮਕੌਰ ਸਾਹਿਬ ਸਥਿਤ ਦਫਤਰ ਵਿਖੇ ਮਿਲੇ ਤੇ ਉਨ੍ਹਾਂ ਦੀ ਨਿਯੁਕਤੀ ‘ਤੇ ਮੁਬਾਰਕਬਾਦ ਦਿੱਤੀ।

ਉਪਰੰਤ ਹਰਮਨ ਮਾਂਹਪੁਰ ਨੇ ਕਿਹਾ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਬੇਸ਼ਕ ਘੱਟ ਸਮਾਂ ਮਿਲਿਆ ਪਰ ਜੋ ਉਨ੍ਹਾਂ ਆਪਣੇ 3-4 ਮਹੀਨਿਆਂ ਦੇ ਸਮੇਂ ‘ਚ ਕੰਮ ਕੀਤਾ, ਉਹ ਇਕ ਮਿਸਾਲ ਹੈ ਜਿਸ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ।