ਸਾਨੀਆ ਡਬਲਜ਼ ਰੈਂਕਿੰਗ ‘ਚ ਚੋਟੀ ‘ਤੇ ਬਰਕਰਾਰ
ਨਵੀਂ ਦਿੱਲੀ— ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਚੈੱਕ ਗਣਰਾਜ ਦੀ ਆਪਣੀ ਜੋੜੀਦਾਰ ਬਾਰਬੋਰਾ ਸਟ੍ਰਾਈਕੋਵਾ ਨਾਲ ਮਿਲ ਕੇ ਟੋਕੀਓ ‘ਚ ਪੈਨ ਪੈਸੇਫਿਕ ਓਪਨ ਖਿਤਾਬ ਜਿੱਤ ਕੇ ਡਬਲਊ. ਟੀ. ਏ. ਮਹਿਲਾ ਡਬਲਜ਼ ਰੈਂਕਿੰਗ ‘ਚ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖਿਆ ਹੈ। ਸਾਨੀਆ ਦੇ 9730 ਅੰਕ ਹਨ ਅਤੇ ਉਹ ਡਬਲਜ਼ ‘ਚ ਨੰਬਰ ਇੱਕ ਖਿਡਾਰਨ ਬਣੀ ਹੋਈ ਹੈ। ਉਹ ਆਪਣੀ ਸਾਬਕਾ ਜੋੜੀਦਾਰ ਮਾਰਟੀਨਾ ਹਿੰਗਿਸ (9725) ਤੋਂ ਪੰਜ ਅੰਕ ਅੱਗੇ ਹੈ। ਸਾਨੀਆ ਅਤੇ ਸਟ੍ਰਾਈਕੋਵਾ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਸਿਨਸਿਨਾਟੀ ਓਪਨ ਦੇ ਫਾਈਨਲ ‘ਚ ਹਿੰਗਿਸ ਅਤੇ ਕੋਕੋ ਵੇਂਡਵੇਗ ਨੂੰ ਹਰਾਇਆ ਸੀ।



