ਕੁਲਵਿੰਦਰ ਸਿੰਘ ਰਾਏ, ਖੰਨਾ : ਸ਼ਿਵ ਸੈਨਾ ਵੱਲੋਂ ਸਨਾਤਨ ਧਰਮ ਖਿਲਾਫ ਬੋਲਣ ਵਾਲੇ ਲੋਕਾਂ ਖਿਲਾਫ ਐੱਸਐੱਸਪੀ ਖੰਨਾ ਦੇ ਬਾਹਰ ਲਾਇਆ ਗਿਆ ਧਰਨਾ ਸ਼ਾਂਤਮਈ ਢੰਗ ਨਾਲ ਸਮਾਪਤ ਹੋ ਗਿਆ, ਜਿਸ ‘ਚ ਸ਼ਵਿ ਸੈਨਾ ਆਗੂ ਅਵਤਾਰ ਮੌਰਿਆ ਨੇ ਕਿਹਾ ਕਿ ਐੱਸਐੱਚਓ ਹੇਮੰਤ ਕੁਮਾਰ ਨੇ ਸਥਿਤੀ ਨੂੰ ਸੰਭਾਲਿਆ ਤੇ ਉਨਾਂ੍ਹ ਦੀ ਮੰਗ ‘ਤੇ ਕਾਰਵਾਈ ਕਰਦਿਆਂ ਰਾਮਪਾਲ ਦੇ ਚੇਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ‘ਤੇ ਸ਼ਵਿ ਸੈਨਿਕਾਂ ਨੇ ਧਰਨਾ ਮੁਲਤਵੀ ਕਰ ਦਿੱਤਾ। ਪ੍ਰਸ਼ਾਸਨ ਵੱਲੋਂ ਸਿਰਫ ਦੋ ਦਿਨਾਂ ਦਾ ਸਮਾਂ ਲਿਆ ਗਿਆ ਹੈ ਦੋ ਦਿਨਾਂ ‘ਚ ਅੱੈਫਆਈਆਰ ਦਰਜ ਕਰ ਦਿੱਤੀ ਜਾਵੇਗੀ। ਜਿਸ ਦੇ ਮੱਦੇਨਜ਼ਰ ਸ਼ਿਵ ਸੈਨਿਕਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਇਸ ਮੌਕੇ ਅਵਤਾਰ ਮੌਰੀਆ, ਵਿਜੇ ਚੋਪੜਾ, ਰਾਜੇਸ਼ ਸ਼ਰਮਾ, ਸੋਹਣ ਲਾਲ, ਦੇਵ ਮੌਰੀਆ, ਸੰਜੀਵ ਚੌਧਰੀ, ਬਲੀਰਾਮ, ਮੋਨੂੰ ਚੋਪੜਾ, ਮੀਡੀਆ ਇੰਚਾਰਜ ਕਰਨ ਵਰਮਾ, ਅਨੂ, ਰਾਹੁਲ, ਮੁੰਨਾ, ਧੀਰਜ, ਰਮਾਸ਼ੰਕਰ, ਤਾਰਕੇਸ਼ਵਰ, ਬਿ੍ਜੇਸ਼, ਸੂਰਜ, ਵਿੱਕੀ, ਚੰਚਲ ਮਿਸ਼ਰਾ, ਸੰਜੂ, ਸ਼ਸ਼ੀ ਮਹਿੰਦਰਾ ਆਦਿ ਮੌਜੂਦ ਰਹੇ।