Ad-Time-For-Vacation.png

ਸਲਮਾਨ ਦੀਆਂ ਫ਼ਿਲਮਾਂ ਵਿਚ ਤਾਰੀਫ਼ ਪਾਉਣਾ ਵੱਖਰੀ ਗੱਲ : ਅਨੁਸ਼ਕਾ

ਨਵੀਂ ਦਿੱਲੀ,: ਅਭਿਨੇਤਰੀ ਅਨੁਸ਼ਕਾ ਸ਼ਰਮਾ ਖ਼ੁਸ਼ ਹਨ ਕਿ ‘ਸੁਲਤਾਨ’ ਫ਼ਿਲਮ ਵਿਚ ਸਲਮਾਨ ਖ਼ਾਨ ਵਰਗੀ ਹਸਤੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਆਰਫ਼ਾ ਦੇ ਕਿਰਦਾਰ ਨੂੰ ਪਛਾਣਿਆ ਜਾ ਰਿਹਾ ਹੈ

28 ਸਾਲਾ ਅਭਿਨੇਤਰੀ ਨੇ ਕਿਹਾ, ”ਸਲਮਾਨ ਦੇ ਕਿਸੇ ਪ੍ਰਸ਼ੰਸਕ ਦਾ ਤੁਹਾਨੂੰ ਕਹਿਣਾ ਕਿ ਉਹ ਤੁਹਾਡੇ ਵੀ ਪ੍ਰਸ਼ੰਸਕ ਹਨ, ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਬਹੁਤ ਨਿਸ਼ਠਾਵਾਨ ਪ੍ਰਸ਼ੰਸਕ ਹਨ। ਤਿੰਨਾਂ ਖ਼ਾਨਾਂ ਕੋਲ ਅਜਿਹੇ ਨਿਸ਼ਠਾਵਾਨ ਪ੍ਰਸ਼ਸੰਕ ਹਨ। ਮੈਂ ਬਹੁਤ ਖ਼ਾਸ ਮਹਿਸੂਸ ਕਰ ਰਹੀ ਹਾਂ ” ਉਨ੍ਹਾਂ ਕਿਹਾ, ”ਮੇਰੇ ਿਖ਼ਆਲ ਨਾਲ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੰਮ ‘ਤੇ ਧਿਆਨ ਦਿਤਾ ਜਾਵੇ ਅਤੇ ਪ੍ਰਸ਼ੰਸਾ ਕੀਤੀ ਜਾਵੇ ਅਤੇ ਅਜਿਹਾ ‘ਸੁਲਤਾਨ’ ਵਰਗੀ ਫ਼ਿਲਮ ਵਿਚ ਹੋਇਆ, ਜਿਸ ਵਿਚ ਸਲਮਾਨ ਵਰਗੇ ਮੈਗਾਸਟਾਰ ਹਨ। ਮੈਂ ਬਹੁਤ ਖ਼ੁਸ਼ ਹਾਂ।” ਅਨੁਸ਼ਕਾ ਦੀ ਪ੍ਰਸ਼ੰਸਾ ਹੋਣਾ ਵੱਧ ਖ਼ਾਸ ਹੈ ਕਿਉਂਕਿ ਉਹ ਅਲੀ ਅੱਬਾਸ ਜ਼ਫ਼ਰ ਦੀ ਨਿਰਦੇਸ਼ਤ ਫ਼ਿਲਮ ਨੂੰ ਅਪਣੀ ਸੱਭ ਤੋਂ ਚੁਨੌਤੀਪੂਰਨ ਫ਼ਿਲਮ ਮੰਨਦੀ ਹੈ। ਅਭਿਨੇਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਸਰੀਰਕ ਬਦਲਾਅ ਲਈ ‘ਰੋਬੋਟ’ ਵਾਂਗ ਜੋ ਕੰਮ ਕੀਤਾ ਅਤੇ ਆਰਫ਼ਾ ਦੀ ਸੋਚ ਨੂੰ ਸਮਝਣ ਲਈ ਜਿੰਨ੍ਹੀ ਮਿਹਨਤ ਕੀਤੀ ਉਹ ਸਫ਼ਲ ਹੋ ਗਈ।

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.