ਸਰੀ ਨਗਰ ਕੀਰਤਨ ਵਿੱਚ “ਪਰੈਸ਼ਰ ਕੁੱਕਰ ਬੰਬ” ਰੱਖਣ ਦਾ ਕਮੈਂਟ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਸਰੀ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਖਾਲਸਾ ਸਾਜਨਾ ਦਿਹਾੜੇ ਮੌਕੇ ਸਜਾਏ ਗਏ ਨਗਰ ਕੀਰਤਨ ਸਬੰਧੀ ਸੋਸ਼ਲ ਮੀਡੀਆ ‘ਤੇ ਨਫਰਤ ਵਾਲੀ ਪੋਸਟ ਪਾਉਣ ਵਾਲੇ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਰੀ ਨਿਵਾਸੀ ਇਸ 46 ਸਾਲਾ ਵਿਅਕਤੀ ਨੇ ਗਲੋਬਲ ਬੀ. ਸੀ. ਵਲੋਂ ਕੀਤੀ ਗਈ ਸਰੀ ਨਗਰ ਕੀਰਤਨ ਦੀ ਕਵਰੇਜ ਹੇਠ ‘ਪਰੈਸ਼ਰ ਕੁੱਕਰ ਬੰਬ’ ਦਾ ਜ਼ਿਕਰ ਕੀਤਾ ਸੀ। ਉਸਨੇ ਲਿਿਖਆ ਸੀ ਕਿ ਸੋਚੋ ਕੀ ਹੋਵੇਗਾ ਜੇ ਕੋਈ ਇਸ ਇਕੱਠ ਵਿੱਚ “ਪਰੈਸ਼ਰ ਕੂਕਰ ਬੰਬ” ਰੱਖ ਦਵੇ ਤੇ ਕਿਹਾ ਸੀ ਕਿ ਇਹ ਕਰਨ ਦਾ ਮੌਕਾ ਖੁੰਝ ਗਿਆ।ਪ੍ਰਾਪਤ ਜਾਣਕਾਰੀ ਮੁਤਾਬਿਕ ਪੁਲਿਸ ਨੇ ਇਸ ਵਿਅਕਤੀ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਕੈਨੇਡੀਅਨ ਅਫਸਰ ਨੇ ਦੱਸਿਆ ਕਿ ਉਹਨਾਂ ਨਫਰਤ ਫੈਲਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਫਿਲਹਾਲ ਗ੍ਰਿਫਤਾਰ ਵਿਅਕਤੀ ਖਿਲਾਫ ਦੋਸ਼ ਤੈਅ ਨਹੀਂ ਕੀਤੇ ਗਏ ਹਨ।

Share:

Facebook
Twitter
Pinterest
LinkedIn
matrimonail-ads
Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.