ਸਰ੍ਹੀ:ਸਰ੍ਹੀ ਦੀ ਕਾਲਜ ਵਿਿਗਆਰਥਣ ਕਿਰਨ ਢੇਸੀ ਦੇ ਕਤਲ ਤੋਂ ਲੱਗਭਗ 22 ਮਹੀਨੇ ਬਾਅਦ ਉਸ ਦੇ ਸਾਬਕਾ ਬੁਆਏਫਰੈਂਡ ਨੂੰ ਉਸ ਦੇ ਕਤਲ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।19 ਸਾਲਾ ਢੇਸੀ ਦੀ ਲਾਸ਼ 2 ਅਗਸਤ, 2017 ਦੀ ਸਵੇਰ ਨੂੰ ਸੜ ਰਹੀ ਐਸਯੂਵੀ ਵਿੱਚੋਂ ਮਿਲੀ ਸੀ। ਉਸ ਸਮੇਂ ਅਧਿਕਾਰੀਆਂ ਨੇ ਢੇਸੀ ਦੀ ਮੌਤ ਨੂੰ ਸੋਚ ਸਮਝ ਕੇ ਕੀਤਾ ਗਿਆ ਕਤਲ ਦੱਸਿਆ ਸੀ ਪਰ ਇਹ ਵੀ ਆਖਿਆ ਸੀ ਕਿ ਇਹ ਕਤਲ ਗੈਂਗ ਨਾਲ ਸਬੰਧਤ ਨਹੀਂ। ਲੰਮੀਂ ਪੁਲਿਸ ਜਾਂਚ ਤੋਂ ਬਾਅਦ ਅਦਾਲਤੀ ਦਸਤਾਵੇਜ਼ਾਂ ਵਿੱਚ 21 ਸਾਲਾ ਹਰਜੋਤ ਸਿੰਘ ਦਿਓ ਖਿਲਾਫ ਸੈਕਿੰਡ ਡਿਗਰੀ ਮਰਡਰ ਦਾ ਇੱਕ ਮਾਮਲਾ ਸਿੱਧ ਹੋਇਆ। ਮ੍ਰਿਤਕਾ ਦੇ ਰਿਸ਼ਤੇਦਾਰ ਕੁਲਵੰਤ ਢੇਸੀ ਨੇ ਦੱਸਿਆ ਕਿ ਪਰਿਵਾਰ ਨੂੰ ਇਹ ਪਤਾ ਲੱਗਣ ਤੋਂ ਬਾਅਦ ਕਾਫੀ ਰਾਹਤ ਮਿਲੀ ਹੈ ਕਿ ਆਖਿਰਕਾਰ ਇਹ ਮਾਮਲਾ ਅੱਗੇ ਤਾਂ ਵਧਿਆ। ਪਰ ਉਨ੍ਹਾਂ ਇਹ ਵੀ ਆਖਿਆ ਕਿ ਕਿਰਨ ਦੇ ਮਾਪੇ ਅਜੇ ਵੀ ਡੂੰਘੇ ਸਦਮੇ ਵਿੱਚ ਹਨ।ਇੰਟੇਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਿਰਨ ਢੇਸੀ ਤੇ ਹਰਜੋਤ ਦਿਓ ਦੋਵੇਂ ਹੀ ਰੋਮੈਂਟਿਕ ਰਿਲੇਸ਼ਨਸ਼ਿਪ ਵਿੱਚ ਸਨ ਪਰ ਉਨ੍ਹਾਂ ਇਹ ਨਹੀਂ ਦੱਸਿਆ ਕਿ ਉਹ ਕਿੰਨੇ ਸਮੇਂ ਤੋਂ ਇੱਕਠੇ ਸਨ। ਢੇਸੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦਿਓ ਨੂੰ ਪਹਿਲਾਂ ਕਦੇ ਵੀ ਨਹੀਂ ਸੀ ਵੇਖਿਆ। ਪਰ ਮਸ਼ਕੂਕ ਨੂੰ ਪੁਲਿਸ ਪਹਿਲਾਂ ਤੋਂ ਹੀ ਜਾਣਦੀ ਸੀ। ਪਰ ਆਈਐਚਆਈਟੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਦਿਓ ਪਹਿਲਾਂ ਹੀ ਪੁਲਿਸ ਦੇ ਰਡਾਰ ਉੱਤੇ ਕਿਉਂ ਸੀ।ਭਾਵੇਂ ਦਿਓ ਨੂੰ ਚਾਰਜ ਕੀਤਾ ਜਾ ਚੁੱਕਿਆ ਹੈ ਪਰ ਆਈਐਚਆਈਟੀ ਦਾ ਕਹਿਣਾ ਹੈ ਕਿ ਢੇਸੀ ਦੇ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਦੀ ਜਾਂਚ ਅਜੇ ਵੀ ਜਾਰੀ ਹੈ। ਟੀਮ ਨੇ ਆਖਿਆ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜੇ ਕਿਸੇ ਕੋਲ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ ਨੇ ਕੈਂਬਲ ਹਾਈਟਸ ਦੇ ਵੱਡੇ ਵਿਕਾਸ ਲਈ ਪ੍ਰਸਤਾਵਿਤ ਲੀਜ਼ ਨੂੰ ਅੱਗੇ ਵਧਾਇਆ
ਸਰੀ, ਬੀ.ਸੀ. – ਸਿਟੀ ਆਫ਼ ਸਰੀ ਅਤੇ ਪ੍ਰੋਲੋਜਿਸ (Prologis), ਜੋ ਲੋਜਿਸਟਿਕਸ ਰੀਅਲ ਐਸਟੇਟ ਖੇਤਰ ਵਿੱਚ ਇੱਕ ਗਲੋਬਲ ਲੀਡਰ ਕੰਪਨੀ ਹੈ, ਦਰਮਿਆਨ ਇੱਕ ਪ੍ਰਸਤਾਵਿਤ ਲੰਬੇ ਸਮੇਂ ਦੀ ਲੀਜ਼ ਸਬੰਧੀ ਉੱਚ ਪੱਧਰੀ


