ਸਰੀ, ਬੀ.ਸੀ. – ਸਰੀ ਦੀ ‘ਸਾਡਾ ਸ਼ਹਿਰ ਮੁਹਿੰਮ’ (Our City Campaign) 2025 ਵਿੱਚ ਇੱਕ ਨਵੇਂ ਮੀਲ ਪੱਥਰ ‘ਤੇ ਪਹੁੰਚ ਗਈ ਹੈ। ਸੈਂਕੜੇ ਸਰੀ ਨਿਵਾਸੀਆਂ ਵੱਲੋਂ ਉਨ੍ਹਾਂ 140 ਮਹੱਲਾ ਪ੍ਰੋਜੈਕਟਾਂ (neighbourhood projects), ਸਾਫ਼-ਸਫ਼ਾਈ (Clean ups) ਅਤੇ ਭਾਈਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਗਿਆ, ਜਿਨ੍ਹਾਂ ਨੇ ਸਰੀ ਭਰ ਦੇ ਇਲਾਕਿਆਂ ਨੂੰ ਸੁੰਦਰ ਬਣਾਉਣ ਵਿੱਚ ਯੋਗਦਾਨ ਪਾਇਆ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਇਸ ਸਾਲ ਦੀ ਮੁਹਿੰਮ ਸਾਡੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਰਲ ਕੇ ਕੰਮ ਕਰ ਰਹੇ ਸਰੀ ਨਿਵਾਸੀਆਂ ਦੀ ਬੇਮਿਸਾਲ ਊਰਜਾ ਅਤੇ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ। ਆਂਢ-ਗੁਆਂਢ ਦੀ ਸਾਫ਼-ਸਫ਼ਾਈ ਅਤੇ ਬਲਾਕ ਪਾਰਟੀਆਂ ਤੋਂ ਲੈ ਕੇ ਸਿਰਜਨਾਤਮਕ ਸੁੰਦਰੀਕਰਨ ਪ੍ਰੋਜੈਕਟਾਂ ਤੱਕ, ਸਰੀ ਨੂੰ ਰਹਿਣ ਲਈ ਇੱਕ ਹੋਰ ਰੌਣਕਮਈ ਅਤੇ ਉਤੇਜਿਤ ਸਥਾਨ ਬਣਾਉਣ ਲਈ ਲੋਕ ਇਕੱਠੇ ਹੋਏ। ਕੌਂਸਲ ਵੱਲੋਂ, ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅਜਿਹਾ ਅਰਥਪੂਰਨ ਯੋਗਦਾਨ ਪਾਉਣ ਵਿੱਚ ਮਦਦ ਕੀਤੀ ਹੈ।”
ਆਪਣੇ ਤੀਜੇ ਸਾਲ ਵਿੱਚ, ‘ਸਾਡਾ ਸ਼ਹਿਰ’(Our City ) ਹੁਣ ਸ਼ਹਿਰੀ-ਗੌਰਵ ਨੂੰ ਪ੍ਰੇਰਿਤ ਕਰਨ, ਨਿਵਾਸੀਆਂ ਨੂੰ ਆਪਣੇ ਆਂਢ – ਗੁਆਂਢ ਨੂੰ ਸੁਧਾਰਨ ਅਤੇ ਸੁੰਦਰ ਬਣਾਉਣ ਵਿੱਚ ਮਦਦ ਕਰਨ ਲਈ ਸ਼ਕਤੀ ਪ੍ਰਦਾਨ ਕਰਨਾ ਜਾਰੀ ਰੱਖ ਰਿਹਾ ਹੈ। 2025 ਵਿੱਚ, ਭਾਈਚਾਰੇ ਦੁਆਰਾ 100 ਤੋਂ ਵੱਧ ਸਫ਼ਾਈ ਕਾਰਜਾਂ ਅਤੇ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਅਤੇ 700 ਤੋਂ ਵੱਧ ਹਿੱਸੇਦਾਰਾਂ ਨੇ ‘ਸਾਡਾ ਸ਼ਹਿਰ’ (Our City) ਦੀ ਅਗਵਾਈ ਵਾਲੇ 34 ਸਮਾਗਮਾਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿੱਚ ਸਾਫ਼-ਸਫ਼ਾਈ, ਸਿੱਖਣ ਦੇ ਮੌਕੇ ਅਤੇ ਸੁੰਦਰੀਕਰਨ ਗਤੀਵਿਧੀਆਂ ਸ਼ਾਮਲ ਸਨ। ਜਦ ਕਿ 2024 ਵਿੱਚ 23 ਸਮਾਗਮਾਂ ਵਿੱਚ ਲਗਭਗ 570 ਲੋਕਾਂ ਨੇ ਹਿੱਸਾ ਲਿਆ ਸੀ। 126 ਵਲੰਟੀਅਰਾਂ ਵੱਲੋਂ 450 ਤੋਂ ਵੱਧ ਘੰਟੇ ਸੇਵਾ ਵਿੱਚ ਯੋਗਦਾਨ ਪਾਉਣ ਦੇ ਨਾਲ ਵਲੰਟੀਅਰਾਂ ਦੀ ਸ਼ਮੂਲੀਅਤ ਵੀ ਨਵੀਆਂ ਉਚਾਈਆਂ ‘ਤੇ ਪਹੁੰਚ ਗਈ।
2025 ਦੀ ਮੁਹਿੰਮ ਟੈੱਡ ਕੁਹਨ ਟਾਵਰਜ਼ (Ted Kuhn Towers) ਵਿਖੇ ਇੱਕ ਕਮਿਊਨਿਟੀ ਮਿਊਰਲ ਨਾਲ ਸ਼ੁਰੂ ਹੋਈ ਅਤੇ ਯੂਥ ਈਵੈਂਟ ਸਕੂਐਡ (Youth Event Squad (YES) ਦੇ ਸਹਿਯੋਗ ਨਾਲ ਸਿਟੀ ਸੈਂਟਰ ਵਿਖੇ ਕਮਿਊਨਿਟੀ ਮੈਂਬਰਾਂ ਨਾਲ ਇੱਕ ਪੌਪ-ਅੱਪ ਸਟਰੀਟ ਬੈਰੀਅਰ ਪੇਂਟਿੰਗ ਪ੍ਰੋਜੈਕਟ (Pop-Up Street Barrier Painting Project) ਨਾਲ ਸਮਾਪਤ ਹੋਈ। ਆਪਣੀ ਸ਼ੁਰੂਆਤ ਤੋਂ ਲੈ ਕੇ, ‘ਸਾਡਾ ਸ਼ਹਿਰ’ (Our City) ਨੇ ਸਰੀ ਵਿੱਚ ਮਿੰਨੀ ਸ਼ੇਅਰਿੰਗ ਗਾਰਡਨ (Mini Sharing Garden) ਅਤੇ ਐਕਸਚੇਂਜ ਲਾਇਬ੍ਰੇਰੀਆਂ (Exchange Libraries) ਤੋਂ ਲੈ ਕੇ ਵਾੜਾਂ ਅਤੇ ਬਾਹਰੀ ਮਿਊਰਲ ਚਿੱਤਰਾਂ ਦੇ ਸੁੰਦਰੀਕਰਨ ਤੱਕ, ਲਗਭਗ 300 ਆਂਢ-ਗੁਆਂਢ ਸੁਧਾਰ ਪ੍ਰੋਜੈਕਟਾਂ ਨੂੰ ਸਹਿਯੋਗ ਦਿੱਤਾ ।
ਨੇਬਰਹੁੱਡ ਇਨਹਾਂਸਮੈਂਟ ਗ੍ਰਾਂਟਾਂ (Neighbourhood Enhancement Grants), ਜੋ ਕਿ ਜੋ ‘ਸਾਡਾ ਸ਼ਹਿਰ’ ਪ੍ਰੋਗਰਾਮ ਦੁਆਰਾ ਉਤਸ਼ਾਹਿਤ ਕੀਤੇ ਗਏ ਨੇਬਰਹੁੱਡ ਪ੍ਰੋਜੈਕਟਾਂ ਦੇ ਸਮਰਥਨ ਲਈ $3,000 ਤੱਕ ਦੀ ਸਹਾਇਤਾ, ਸਫ਼ਾਈ ਕਿੱਟਾਂ ਅਤੇ ਹੋਰ ਸਰੋਤ ਸਾਲ ਭਰ ਉਪਲਬਧ ਹਨ।
ਵਧੇਰੇ ਜਾਣਕਾਰੀ ਲਈ, ਅਤੇ ਅਗਲੇ ਸਾਲ ਲਈ ਆਪਣੇ ਆਂਢ-ਗੁਆਂਢ ਪ੍ਰੋਜੈਕਟਾਂ ਦੀ ਯੋਜਨਾ ਬਣਾਉਣੀ ਸ਼ੁਰੂ ਕਰਨ ਲਈ, surrey.ca/ourcity. ‘ਤੇ ਜਾਓ।



