Skip to content
Wednesday, October 7, 2026 15°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Canada

ਸਰੀ ਕੌਸ਼ਲ ਟਮੈਨਾਵਿਸ ਪਾਰਕ ਵਿੱਚ ਫੀਲਡ ਹਾਕੀ ਲਈ ਨਵੇਂ ਸਿੰਥੈਟਿਕ ਟਰਫ ਵਾਸਤੇ $3.9M ਦੇ ਕੰਨਟਰੈਕਟ ‘ਤੇ ਵੋਟ ਕਰੇਗੀ

By Admin Published 2 min read

ਤੀਜਾ ਮੈਦਾਨ ਆਉਣ ਨਾਲ ਸਰੀ ਕਨੇਡਾ ਦਾ ਇਕਲੌਤਾ ਸ਼ਹਿਰ ਬਣ ਜਾਵੇਗਾ, ਜਿੱਥੇ ਇਕੋ ਜਗ੍ਹਾ ‘ਤੇ ਤਿੰਨ ਪਾਣੀ ਅਧਾਰਤ ਸਮਰਪਿਤ ਹਾਕੀ ਫੀਲਡ ਹੋਣਗੇ

                                                                                                                                            

ਸਰੀ, ਬੀ.ਸੀ. – ਆਉਂਦੇ ਸੋਮਵਾਰ ਦੀ ਰੈਗੂਲਰ ਕੌਂਸਲ ਮੀਟਿੰਗ ਦੌਰਾਨ, ਸਰੀ ਸਿਟੀ ਕਾਉਂਸਿਲ ਨਿਊਟਨ ਵਿੱਚ 12601 – 64 ਐਵੇਨਿਊ ਵਿਖੇ ਸਥਿਤ ਟਮੈਨਾਵਿਸ ਪਾਰਕ ਵਿੱਚ ਇੱਕ ਨਵੇਂ ਸਿੰਥੈਟਿਕ ਟਰਫ ਦੇ ਨਿਰਮਾਣ ਲਈ $3.9M ਦਾ ਠੇਕਾ ਦੇਣ ਲਈ ਵੋਟ ਕਰੇਗੀ। ਇਹ ਕਮਿਊਨਿਟੀ ਪਾਰਕ, ਸਰੀ ਵਿੱਚ ਫੀਲਡ ਹਾਕੀ ਲਈ ਇੱਕ ਪ੍ਰਮੁੱਖ ਹੱਬ ਵਜੋਂ ਵਿਕਸਤ ਹੋ ਰਿਹਾ ਹੈ। ਇਸ ਪ੍ਰੋਜੈਕਟ ਦਾ ਮਕਸਦ ਫੀਲਡ ਹਾਕੀ ਟੂਰਨਾਮੈਂਟਾਂ ਲਈ ਮੌਜੂਦਾ ਸਹੂਲਤਾਂ ਵਿੱਚ ਵਾਧਾ ਕਰਨਾ ਹੈ।

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਕਿਹਾ, “ਟਮੈਨਾਵਿਸ ਪਾਰਕ ਵਿਖੇ ਤੀਜੇ ਸਿੰਥੈਟਿਕ ਹਾਕੀ ਮੈਦਾਨ ਦਾ ਜੋੜ ਨਾ ਸਿਰਫ਼ ਸਾਡੇ ਭਾਈਚਾਰੇ ਦੇ ਖੇਡ ਢਾਂਚੇ ਵਿੱਚ ਵਾਧਾ ਹੈ, ਸਗੋਂ ਸਰੀ ਨੂੰ ਇੱਕ ਅਜਿਹਾ ਕੈਨੇਡੀਅਨ ਸ਼ਹਿਰ ਵੀ ਬਣਾ ਦਿੰਦਾ ਹੈ, ਜਿੱਥੇ ਇੱਕ ਥਾਂ ‘ਤੇ ਤਿੰਨ ਪਾਣੀ-ਅਧਾਰਿਤ ਸਮਰਪਿਤ ਹਾਕੀ ਮੈਦਾਨ ਸਥਿਤ ਹਨ। ਨਵੀਆਂ ਸਹੂਲਤਾਂ  ਸਥਾਨਕ ਹੁਨਰ ਨੂੰ ਉਤਸ਼ਾਹਤ ਕਰਦੀਆਂ ਹਨ,  ਜਿਸ ਕਰਕੇ ਸਾਡੀ ਕਮਿਊਨਟੀ ਵਿੱਚ ਨੌਜਵਾਨਾਂ ਦੀ ਖੇਡਾਂ ‘ਚ ਸ਼ਮੂਲੀਅਤ ਵਧਾਉਣ ਅਤੇ ਸਪੋਰਟਸ ਟੂਰਿਜ਼ਮ ਨੂੰ ਬੜ੍ਹਾਵਾ ਦੇਣ ਲਈ ਸਥਾਨਕ ਸਹੂਲਤਾਂ ਵਿਚ ਨਿਵੇਸ਼ ਬਹੁਤ ਜ਼ਰੂਰੀ ਹੈ । ਅਸੀਂ ਵਸਨੀਕਾਂ ਲਈ ਉੱਚ-ਪੱਧਰ ਦੀਆਂ ਰੀਕ੍ਰੀਏਸ਼ਨ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ, ਤਾਂ ਜੋ ਉਹ ਵਧੀਆ ਜੀਵਨ ਬਸਰ ਕਰਨ ਦੇ ਨਾਲ ਕਮਿਊਨਟੀ ਤਾਲਮੇਲ ਵਧਾ ਸਕਣ”। 

ਇਸ ਵੇਲੇ, ਟਮੈਨਾਵਿਸ ਪਾਰਕ ਵਿੱਚ ਦੋ ਆਰਟੀਫ਼ੀਸ਼ੀਅਲ ਟਰਫ ਗਰਾਊਂਡ, ਬੇਸਬਾਲ ਅਤੇ ਇੱਕ ਫੁੱਟਬਾਲ ਦਾ ਮੈਦਾਨ ਹੈ, ਜਿਸ ਕਾਰਨ ਇਹ ਸਰੀ ਵਿੱਚ ਖੇਡਾਂ ਦਾ ਮੁੱਖ ਕੇਂਦਰਬਿੰਦੂ ਹੈ।

ਨਵੀਂ ਗਰਾਊਂਡ ਦੀ ਉਸਾਰੀ ਮਾਰਚ ਵਿਚ ਸ਼ੁਰੂ ਕਰ, ਉਮੀਦ ਕੀਤੀ ਜਾ ਰਹੀ ਹੈ ਕਿ ਇਹ 2025 ਦੇ ਅਖੀਰ ਵਿੱਚ ਮੁਕੰਮਲ ਹੋ ਜਾਵੇਗੀ ।

ਸਿਟੀ ਦੇ ਪਾਰਕਸ, ਰੀਕ੍ਰੀਏਸ਼ਨ ਐਂਡ ਸਪੋਰਟ ਟੂਰਿਜ਼ਮ ਕਮੇਟੀ ਦੇ ਚੇਅਰ ਕੌਂਸਲਰ ਗੋਰਡ ਹੈਪਨਰ ਅਨੁਸਾਰ, “ਇਹ ਨਵਾਂ ਮੈਦਾਨ ਖੇਡ ਪ੍ਰੇਮੀਆਂ ਅਤੇ ਸਥਾਨਕ ਕਲੱਬਾਂ ਲਈ ਇੱਕ ਮਹੱਤਵਪੂਰਨ ਸਰੋਤ ਵਜੋਂ ਕੰਮ ਕਰੇਗਾ।”ਸਾਡੀ ਕਮਿਊਨਟੀ ਲਈ

ਇਹ ਇਕ ਬਹੁਤ ਵਧੀਆ ਉਪਰਾਲਾ ਹੈ, ਜਿਸ ਨਾਲ ਸਾਡੇ ਸ਼ਹਿਰ ਵਿਚ ਜਿੱਥੇ ਫੀਲਡ ਹਾਕੀ ਵਿੱਚ ਨੌਜਵਾਨਾਂ ਦੀ ਰੁਚੀ ਵਧੇਗੀ, ਉੱਥੇ ਵੱਡੇ ਪੱਧਰ ਦੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਮੌਕੇ ਵੀ ਵਧਣਗੇ।”

ਇਸ ਕੰਨਟਰੈਕਟ ਲਈ ਮੰਨਜ਼ੂਰ ਫੰਡਿੰਗ 2024 ਦੇ ਪਾਰਕ, ​ਰੀਕ੍ਰੀਏਸ਼ਨ ਐਂਡ ਕਲਚਰ ਵਿਭਾਗ ਦੇ ਕੈਪੀਟਲ ਬਜਟ ਤਹਿਤ ਉਪਲਬਧ ਹੈ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp