ਬੈਂਗਲੁਰੂ (ਏਜੰਸੀ) : ਕਰਨਾਟਕ ਦੀ ਪੁਲਿਸ ਨੇ ਸ਼ਨਿੱਚਰਵਾਰ ਨੂੰ ਆਂਦ੍ਰਾਹੱਲੀ ਸਰਕਾਰੀ ਮਾਡਲ ਹਾਈ ਸੈਕੰਡਰੀ ਸਕੂਲ ਦੀ ਪਿ੍ਰੰਸੀਪਲ ਲਕਸ਼ਮੀ ਦੇਵੰਮਾ ਨੂੰ ਬੱਚਿਆਂ ਤੋਂ ਜਬਰਨ ਟਾਇਲਟ ਸਾਫ ਕਰਵਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਹੈ। ਇਸ ਸਬੰਧ ਵਿਚ ਬਲਾਕ ਸਿੱਖਿਆ ਅਧਿਕਾਰੀ (ਬੀਈਓ) ਅੰਜੀਨੱਪਾ ਦੀ ਤਰਫੋਂ ਬਿਆਦਰਹੱਲੀ ਪੁਲਿਸ ਕੋਲ ਕੀਤੀ ਸ਼ਿਕਾਇਤ ਦੇ ਅਧਾਰ ’ਤੇ ਗਿ੍ਰਫ਼ਤਾਰੀ ਕੀਤੀ ਗਈ ਹੈ। ਘਟਨਾ ਸਾਹਮਣੇ ਆਉਣ ਮਗਰੋਂ ਸਿੱਖਿਆ ਵਿਭਾਗ ਨੇ ਮੁਲਜ਼ਮ ਪਿ੍ਰੰਸੀਪਲ ਔਰਤ ਨੂੁੰ ਮੁਅੱਤਲ ਕਰ ਦਿੱਤਾ ਹੈ। ਇਸ ਪਿ੍ਰੰਸੀਪਲ ਦੇ ਵਤੀਰੇ ਤੋਂ ਦੁਖੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਸਾਹਮਣੇ ਤਿੱਖਾ ਰੋਸ ਮੁਜ਼ਾਹਰਾ ਕੀਤਾ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਆਰ. ਅਸ਼ੋਕ ਨੇ ਕਾਂਗਰਸੀ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ।