ਨਿਊਵੈਸਟ : ਗੁਰਦੁਆਰਾ ਸਾਹਿਬ ਸੁਖ ਸਾਗਰ ਨਿਊਵੈਸਟ ਦੀ ਪ੍ਰਬੰਧਕ ਸੰਸਥਾ ਖਾਲਸਾ ਦੀਵਾਨ ਸੁਸਾਇਟੀ 2007 ਤੋਂ ਬੱਚਿਆਂ ਦੇ ਪ੍ਰੋਗ੍ਰਾਮਾਂ ਨੂੰ ਰੌਚਕ, ਸੁਚੱਜੇ ਢੰਗ ਨਾਲ ਚਲਾਉਣ ਲਈ ਮਾਤਾ-ਪਿਤਾ, ਵਲੰਟੀਅਰਜ਼ ਅਤੇ ਕਨੈਡਾ ਦੇ ਜੰਮਪਲ ਬੱਚਿਆਂ ਨਾਲ ਸਲਾਹ-ਮਸ਼ਹਰਾ ਕਰਦੀ ਰਹਿੰਦੀ ਹੈ। ਇਸ ਸੰਬੰਧਤ “ਸਮਰ ਗੁਰਮੱਤ ਕੈਂਪ” 2 ਜੁਲਾਈ ਤੋਂ 6 ਜੁਲਾਈ ਤੱਕ ਲਗਾਇਆ ਗਿਆ। ਇਸ ਕੈਂਪ ਵਿਚ 148 ਬੱਚਿਆਂ ਨੇ ਰਜਿਸਟਰ ਕੀਤਾ, ਇਸ ਬੱਚਿਆਂ ਨੇ ਵਲੰਟੀਅਰਜ਼ ਦੀ ਸੇਵਾ ਨਿਭਾਈ। ਵਲੰਟੀਅਰਜ਼ ਵਕਤਾ ਵੀ ਆਏ ਜਿੰਨਾਂ ਨੇ ਬੱਚਿਆਂ ਨੂੰ ਗੁਰਮੱਤ, ਸਿੱਖੀ ਅਤੇ ਸਮਾਜਿਕ ਕਿਰਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਗੁਰੂ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਦੀ ਨਸੀਹਤ ਵੀ ਦਿੱਤੀ। ਤਿੰਨ ਦਿਨ ਕੈਂਪ ਕਿਯੁਨਜਬਰੋ ਕਿਮਯੂਨਿਟੀ ਸੈਂਟਰ ਨਿਊਵੈਸਟ ਵਿਖੇ ਲੱਗਿਆ। ਇਹਨਾਂ ਦਿਨਾਂ ਵਿਚ ਬੱਚਿਆਂ ਦੀਆਂ ਆਊਟਡੋਰ ਅਤੇ ਇੰਡੋਰ ਖੇਡਾਂ ਕਰਵਾਈਆਂ ਗਈਆਂ। ਦੋ ਦਿਨ ਕੈਂਪ ਗੁਰੂ ਘਰ ਵਿਖੇ ਲੱਗਿਆ ਜਿਸ ਵਿਚ ਧਾਰਮਿਕ ਸਿੱਖਿਆ ਦਿੱਤੀ ਗਈ। ਮਾਤਾ-ਪਿਤਾ ਨੇ ਬੱਚਿਆਂ ਦੇ ਮਨਭਾਉਂਦੇ ਲੰਗਰ ਤਿਆਰ ਕੀਤੇ ਅਤੇ ਤਨ, ਮਨ ਅਤੇ ਧੰਨ ਨਾਲ ਸੇਵਾ ਨਿਭਾਈ, ਲੰਗਰਾਂ ਦੀ ਸਾਰੀ ਜੁਮੇਵਾਰੀ ਬੀਬੀ ਸੁਰਿੰਦਰ ਕੌਰ ਬਾਸੀ ਨੇ ਬਹੁਤ ਹੀ ਲਗਨ ਨਾਲ ਨਿਭਾਈ। ਬੀਬੀ ਰਜਿੰਦਰ ਕੌਰ, ਰਾਜਵੰਤ ਕੌਰ ਅਤੇ ਬੀਬੀ ਰਾਜਵੀਰ ਕੌਰ ਅਤੇ ਹੋਰਨਾਂ ਨੇ ਵੀ ਕੈਂਪ ਨੂੰ ਕਾਮਯਾਬ ਕਰਨ ਵਿਚ ਆਪਣਾ ਯੋਗਦਾਨ ਪਾਇਆ। ਅਖੀਰਲੇ ਦਿਨ ਵਲੰਟੀਆਜ਼ ਅਤੇ ਬੱਚਿਆਂ ਨੂੰ ਟੀ-ਸ਼ਰਟਾਂ ਵੰਡੀਆਂ ਗਈਆਂ। ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਠਵਾਲ ਨੇ ਸਾਰਿਆਂ ਦਾ ਕਹਿਦਿਲੋਂ ਧੰਨਵਾਦ ਕੀਤਾ।