ਸੁਖਦੇਵ ਗਰਗ, ਜਗਰਾਓਂ : ਸਥਾਨਕ ਬੁੱਕ ਬੈਂਕ ਲਾਇਬੇ੍ਰਰੀ ਵਿਖੇ ਸੋਮਵਾਰ ਨੂੰ ਸਟੂਡੈਂਟ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਸਮਾਗਮ ‘ਚ ਬੱਚਿਆਂ ਨੂੰ ਬੂਟ, ਜਰਸੀਆਂ ਤੇ ਜੁਰਾਬਾਂ ਵੰਡੀਆਂ ਗਈਆਂ। ਸੁਸਾਇਟੀ ਪ੍ਰਧਾਨ ਪੇ੍ਮ ਕੁਮਾਰ ਭੰਡਾਰੀ ਤੇ ਡਾਕਟਰ ਭਾਰਤ ਭੂਸ਼ਨ ਸਿੰਗਲਾ ਦੀ ਅਗਵਾਈ ਹੇਠ ਵੱਖ-ਵੱਖ 10 ਸਕੂਲਾਂ ਦੇ 200 ਵਿਦਿਆਰਥੀਆਂ ਨੂੰ ਜਰਸੀਆਂ, ਬੂਟ, ਜੁਰਾਬਾਂ ਤੇ ਟੋਪੀਆਂ ਵੰਡਣ ਲਈ ਕਰਵਾਏ ਸਮਾਗਮ ਦੇ ਮੁੱਖ ਮਹਿਮਾਨ ਬੁੱਕ ਬੈਂਕ ਜਗਰਾਓਂ ਦੇ ਪ੍ਰਧਾਨ ਹਿੰਮਤ ਵਰਮਾ ਨੇ ਜਿੱਥੇ ਆਪਣੀ ਨੇਕ ਕਮਾਈ ‘ਚੋਂ ਸੁਸਾਇਟੀ ਨੂੰ ਮਾਲੀ ਸਹਾਇਤਾ ਦਿੱਤੀ ਉਥੇ ਸਕੂਲੀ ਬੱਚਿਆਂ ਦੀ ਮਦਦ ਕਰਨ ਦੀ ਸ਼ਲਾਘਾ ਕੀਤੀ।

ਇਸ ਮੌਕੇ ਬਾਬਾ ਮੋਹਨ ਸਿੰਘ ਸੱਗੂ, ਰਾਜ ਰਾਣੀ ਕੈਨੇਡਾ, ਬਿੱਟੂ ਮਲਹੋਤਰਾ, ਮੋਹਨ ਸਿੰਘ ਸਪੇਨ ਤੇ ਹੋਰ ਮਹਿਮਾਨਾਂ ਨੇ ਵੀ ਸੁਸਾਇਟੀ ਨੂੰ ਇਸ ਨੇਕ ਕੰਮ ‘ਚ ਮਾਲੀ ਸਹਾਇਤਾ ਦਿੱਤੀ। ਇਸ ਮੌਕੇ ਰਵਿੰਦਰ ਸਿੰਘ ਵਰਮਾ, ਕੁਲਭੂਸ਼ਣ ਅਗਰਵਾਲ, ਪੇ੍ਮ ਭੰਡਾਰੀ, ਪ੍ਰਦੀਪ ਸ਼ਰਮਾ, ਜਗਦੇਵ ਆਰੀਆ, ਰਾਕੇਸ਼ ਗੁਪਤਾ, ਕੈਪਟਨ ਨਰੇਸ਼ ਵਰਮਾ, ਸੋਹਣ ਲਾਲ ਛਾਬੜਾ, ਸ਼ਿੰਗਾਰਾ ਸਿੰਘ, ਮੋਹਨ ਸਿੰਘ, ਸਰਬਜੀਤ ਸਿੰਘ ਤੇ ਹੋਰ ਸਮਾਜ ਸੇਵੀ ਹਜ਼ਾਰ ਸਨ।