ਸੁਖਦੇਵ ਗਰਗ, ਜਗਰਾਓਂ : ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਪ੍ਰਰੀਨਿਰਵਾਣ ਦਿਵਸ ਮੌਕੇ ਭਲਕੇ ਤੇ ਪਰਸੋਂ 6 ਤੇ 7 ਦਸੰਬਰ ਨੂੰ ਸਮਾਗਮ ਕੀਤਾ ਗਿਆ ਹੈ। ਪਰਮਦੀਪ ਸਿੰਘ ਤੇ ਰਛਪਾਲ ਸਿੰਘ ਗ਼ਾਲਿਬ ਨੇ ਦੱਸਿਆ ਬਾਮਸੇਫ ਵੱਲੋਂ ਕਰਵਾਏ ਜਾ ਰਹੇ ਇਸ ਦੋ ਰੋਜ਼ਾ ਇਸ ਸਮਾਗਮ ‘ਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਫ਼ਲਸਫ਼ੇ ਨਾਲ ਸਬੰਧਤ ਨਾਟਕਾਂ ਤੇ ਕੋਰੀਓਗ੍ਰਾਫੀਆਂ ਦੀ ਪੇਸ਼ਕਾਰੀ ਹੋਵੇਗੀ। ਉਨ੍ਹਾਂ ਦੱਸਿਆ 7 ਦਸੰਬਰ ਨੂੰ ‘ਦਾ ਗੇ੍ਟ ਅੰਬੇਡਕਰ’ ਨਾਟਕ ਦੀ ਪੇਸ਼ਕਾਰੀ ਹੋਵੇਗੀ ਤੇ ਸਮਾਗਮ ‘ਚ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸ਼ਾਮਲ ਹੋਣਗੇ।

ਇਸ ਮੌਕੇ ਕੁਲਦੀਪ ਸਿੰਘ ਲੋਹਟ, ਸਰਬਜੀਤ ਸਿੰਘ ਭੱਟੀ, ਸੁਖਜੀਤ ਸਿੰਘ ਸਲੇਮਪੁਰੀ, ਸੁਖਵਿੰਦਰ ਸਿੰਘ ਭੱਟੀ, ਜਸਵਿੰਦਰ ਸਿੰਘ ਬਰਸਾਲ, ਸੂਬੇਦਾਰ ਸਾਧੂ ਸਿੰਘ, ਲਛਮਣ ਸਿੰਘ ਗ਼ਾਲਿਬ, ਜਗਜੀਵਨ ਸਿੰਘ ਸ਼ੇਰਪੁਰ, ਜਗਜੀਤ ਸਿੰਘ ਰਾਊਵਾਲ, ਲਖਵੀਰ ਸਿੰਘ, ਗੁਰਬਚਨ ਸਿੰਘ ਕਲੇਰਾਂ, ਹਰਜੀਤ ਸਿੰਘ ਬੱਬੂ, ਗੁਰਬਖ਼ਸ਼ ਸਿੰਘ ਚੌਹਾਨ, ਭੁਪਿੰਦਰ ਸਿੰਘ ਸੇਖੋਂ, ਚਮਕੌਰ ਸਿੰਘ ਪਟਵਾਰੀ, ਜੇ ਪੀ ਸਿੰਘ ਮਲਕ, ਚੌਧਰੀ ਸੁਖਚੈਨ ਸਿੰਘ ਜਗਰਾਓਂ ਤੇ ਪ੍ਰਦੀਪ ਕੁਮਾਰ ਸ਼ੇਰਪੁਰ ਆਦਿ ਹਾਜ਼ਰ ਸਨ।