ਸੁਖਦੇਵ ਗਰਗ, ਜਗਰਾਓਂ : ਭਾਜਪਾ ਵਰਕਰਾਂ ਨੇ ਤਿੰਨ ਰਾਜਾਂ ‘ਚ ਸਪਸ਼ਟ ਬਹੁਮਤ ਮਿਲਣ ਦੀ ਖ਼ੁਸ਼ੀ ‘ਚ ਜਿੱਥੇ ਖ਼ੁਸ਼ੀ ਮਨਾਈ ਉੱਥੇ ਲੋਕ ਸਭਾ ਵਿਚ ਮੋਦੀ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਦਾਅਵਾ ਠੋਕ ਦਿੱਤਾ। ਭਾਜਪਾ ਦੇ ਸੂਬਾ ਕਾਰਜ-ਕਾਰਣੀ ਮੈਂਬਰ ਤੇ ਗਿੱਲ ਵਿਧਾਨ ਸਭਾ ਦੇ ਇੰਚਾਰਜ ਗੌਰਵ ਖੁੱਲਰ ਨੇ ਲੋਕ ਸਭਾ ਚੋਣਾਂ ਸਬੰਧੀ ਭਾਜਪਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਮੀਟਿੰਗ ‘ਚ ਭਾਗ ਲੈਂਦਿਆਂ ਵਰਕਰਾਂ ਨੂੰ ਜਿੱਥੇ ਤਿੰਨ ਸੂਬਿਆਂ ‘ਚ ਮਿਲੀ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਉੱਥੇ ਵਰਕਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਕਮਰ ਕਸ ਕੇ ਪਾਰਟੀ ਦਾ ਪ੍ਰਚਾਰ ਘਰ ਘਰ ਕਰਨ ਦੀ ਅਪੀਲ ਕੀਤੀ।

ਉਨਾਂ੍ਹ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਨਦਾਰ ਸ਼ਖ਼ਸੀਅਤ ਦੇ ਅੱਗੇ ਕੋਈ ਵੀ ਵਿਰੋਧੀ ਖੜ੍ਹ ਨਹੀਂ ਸਕਦਾ। ਉਨ੍ਹਾਂ ਕਿਹਾ ਕੇਂਦਰ ਸਰਕਾਰ ਦੀਆਂ 9 ਸਾਲ ਦੀਆਂ ਪ੍ਰਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਹਰੇਕ ਪਾਰਟੀ ਵਰਕਰ ਦਾ ਫ਼ਰਜ਼ ਬਣਦਾ ਹੈ। ਉਨਾਂ੍ਹ ਕਿਹਾ ਕਿ ਮੋਦੀ ਦੀ ਗਾਰੰਟੀ ਪੱਕੀ ਹੈ ਤੀਸਰੀ ਵਾਰ ਮੋਦੀ ਹੀ ਪ੍ਰਧਾਨ ਮੰਤਰੀ ਬਣਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਟਿੰਕੂ ਸਮੇਤ ਲੁਧਿਆਣਾ ਲੋਕ ਸਭਾ ਦੇ ਕਨਵੀਨਰ ਗੁਰਦੀਪ ਸਿੰਘ ਗੋਸ਼ਾ, ਜ਼ਿਲ੍ਹਾ ਅਧਿਕਾਰੀ ਤੇ ਡਵੀਜ਼ਨਾਂ ਦੇ ਚੇਅਰਪਰਸਨ ਵੀ ਹਾਜ਼ਰ ਸਨ।