ਭਵਾਨੀਗੜ੍ਹ:-ਮਸਤੂਆਣਾ ਵਿੱਚ ਹਰਿਮੰਦਰ ਸਾਹਿਬ ਵਾਂਗ ਉਸਾਰੇ ਅਸਥਾਨ ਨੂੰ ਢਾਹੁਣ ਬਾਰੇ ਅਕਾਲ ਤਖ਼ਤ ਦੇ ਹੁਕਮ ਲਾਗੂ ਕਰਵਾਉਣ ਲਈ ਪਿਛਲੇ ਚਾਰ ਦਿਨਾਂ ਤੋਂ ਇੱਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਗੇਟ ਅੱਗੇ ਮਰਨ ਵਰਤ ‘ਤੇ ਬੈਠੇ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮਹੀਨੇ ਅੰਦਰ ਹੁਕਮਾਂ ਨੂੰ ਲਾਗੂ ਕਰਾਉਣ ਦੇ ਦਿੱਤੇ ਭਰੋਸੇ ਮਗਰੋਂ ਮਰਨ ਵਰਤ ਤੋੜ ਦਿੱਤਾ। ਅੱਜ ਇੱਥੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਕਮੇਟੀ ਮੈਂਬਰ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਦੱਸਿਆ ਕਿ ਹਰਮਿੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਕੋਈ ਵੀ ਨਕਲ ਨਹੀਂ ਕਰ ਸਕਦਾ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਸਬੰਧੀ ਹਰਦੇਵ ਸਿੰਘ ਰੋਗਲਾ, ਕਰਨੈਲ ਸਿੰਘ ਪੰਜੋਲੀ, ਮਲਕੀਤ ਸਿੰਘ ਚੰਗਾਲ ਅਤੇ ਭੁਪਿੰਦਰ ਸਿੰਘ ਭਲਵਾਨ ‘ਤੇ ਆਧਾਰਤ ਚਾਰ ਮੈਂਬਰੀ ਕਮੇਟੀ ਕਾਇਮ ਕੀਤੀ ਹੈ।
ਇਹ ਕਮੇਟੀ ਇੱਕ ਮਹੀਨੇ ਅੰਦਰ ਕਾਰਵਾਈ ਸ਼ੁਰੂ ਕਰੇਗੀ। ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਜਥੇਦਾਰ ਫੱਗੂਵਾਲਾ ਨੂੰ ਮਰਨ ਵਰਤ ਖੋਲ੍ਹਣ ਦੀ ਅਪੀਲ ਕੀਤੀ। ਇਸ ਬਾਅਦ ਜਥੇਦਾਰ ਫੱਗੂਵਾਲਾ ਨੇ ਮਰਨ ਵਰਤ ਤੋੜਿਆ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨਾਈਟਿਡ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਔਲਖ, ਨਿਰਭੈ ਸਿੰਘ, ਸੱਜਣ ਸਿੰਘ ਦਿੜ੍ਹਬਾ, ਦਰਸ਼ਨ ਸਿੰਘ ਨਾਗਰਾ, ਅਵਤਾਰ ਸਿੰਘ, ਰਾਜਿੰਦਰਪਾਲ ਸਿੰਘ, ਮੰਗਲ ਸਿੰਘ ਢਿੱਲੋਂ ਅਤੇ ਬੁੱਧ ਸਿੰਘ ਬਾਲਦ ਹਾਜ਼ਰ ਸਨ।
ਸਰੀ ਵੱਲੋਂ ਸਭ ਲਈ ਹੈਲੋਵੀਨ ਤੇ ਪਹੁੰਚਯੋਗ ਟ੍ਰਿਕ-ਔਰ-ਟਰੀਟਿੰਗ (Trick-or-Treating) ਨੂੰ ਦਿੱਤਾ ਸਮਰਥਨ
ਸਰੀ, ਬੀ.ਸੀ. – ਹੈਲੋਵੀਨ ਤੇ ਸਾਰੀਆਂ ਸਮਰੱਥਾਵਾਂ ਵਾਲੇ ਬੱਚਿਆਂ ਨੂੰ ਸ਼ਾਮਲ ਕਰਨ ਅਤੇ ਉਨ੍ਹਾਂ ਲਈ ਪਹੁੰਚ-ਯੋਗ ਬਣਾਉਣ ਲਈ ਇੱਕ ਦੇਸ਼ ਵਿਆਪੀ ਪਹਿਲਕਦਮੀ ਦੇ ਹਿੱਸੇ ਵਜੋਂ, ਸਰੀ ਸ਼ਹਿਰ ਨੇ 25 ਅਕਤੂਬਰ


