Skip to content
Wednesday, October 28, 2026 6°C · Mainly clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸ਼ਾਹਿਦ ਨੂੰ ਪਸੰਦ ਆਈ ‘ਸੁਪਰ 30′ ਦੀ ਸਕ੍ਰਿਪਟ

By Admin Published 1 min read

‘ਕਵੀਨ’ ਫੇਮ ਨਿਰਦੇਸ਼ਕ ਵਿਕਾਸ ਬਹਿਲ ਨੇ ਇੱਕ ਸਾਲ ਪਹਿਲਾਂ ‘ਸੁਪਰ 30′ ਨਾਂਅ ਨਾਲ ਕੋਚਿੰਗ ਚਲਾਉਣ ਵਾਲੇ ਆਨੰਦ ਕੁਮਾਰ ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਸੀ। ਆਨੰਦ ਗਰੀਬ ਬੱਚਿਆਂ ਨੂੰ ਆਈ ਆਈ ਟੀ ਦੀ ਫ੍ਰੀ ਟਿਊਸ਼ਨ ਦਿੰਦੇ ਹਨ। ਉਨ੍ਹਾਂ ਦੀ ਇਸ ਇੱਛਾ ਦਾ ਨਤੀਜਾ ਸੌ ਫੀਸਦੀ ਰਹਿੰਦਾ ਹੈ। ਇਸ ਤੋਂ ਪ੍ਰਭਾਵਤ ਹੋ ਕੇ ਵਿਕਾਸ ਬਹਿਲ ਨੇ ਉਨ੍ਹਾਂ ਤੇ ਫਿਲਮ ਬਣਾਉਣਾ ਚਾਹੁੰਦੇ ਹਨ। ਇਸ ਦੇ ਲਈ ਉਨ੍ਹਾਂ ਜੋ ਸਕ੍ਰਿਪਟ ਤਿਆਰ ਕੀਤੀ, ਉਹ ਸ਼ਾਹਿਦ ਕਪੂਰ ਨੂੰ ਬੇਹੱਦ ਪਸੰਦ ਆਈ ਹੈ। ਉਨ੍ਹਾਂ ਨਾਲ ਆਨੰਦ ਕੁਮਾਰ ਦੇ ਲੀਡ ਰੋਲ ਦੇ ਲਈ ਅਪ੍ਰੋਚ ਕੀਤਾ ਗਿਆ ਹੈ।
ਸਕ੍ਰਿਪਟ ਵਿੱਚ ਸ਼ਾਹਿਦ ਦੀ ਦਿਲਚਸਪੀ ਦੇਖ ਕੇ ਉਨ੍ਹਾਂ ਨੂੰ ਲੀਡ ਰੋਲ ਦੇ ਲਈ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਬਾਰੇ ਅਜੇ ਕੁਝ ਪਕੱਾ ਕਹਿਣਾ ਜਲਦਬਾਜ਼ੀ ਹੋਵੇਗੀ। ਗੌਰਤਲਬ ਹੈ ਕਿ ਸ਼ਾਹਿਦ ਪਹਿਲਾਂ ਡਾਇਰੈਕਟਰ ਵਿਕਾਸ ਬਹਿਲ ਦੇ ਨਾਲ ਫਿਲਮ ‘ਸ਼ਾਨਦਾਰ’ ਕਰ ਚੁੱਕੇ ਹਨ। ਜੇ ਸ਼ਾਹਿਦ ਵਿਕਾਸ ਦੀ ਅਗਲੀ ਫਿਲਮ ਵਿੱਚ ਨਜ਼ਰ ਆਉਂਦੇ ਹਨ ਤਾਂ ਸ਼ੂਟਿੰਗ ਭੰਸਾਲੀ ਦੀ ‘ਪਦਮਾਵਤੀ’ ਦੇ ਬਾਅਦ ਹੀ ਸੰਭਵ ਹੋਵੇਗੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp