ਪੱਤਰ ਪ੍ਰੇਰਕ, ਕੱਟੜਾ : Jammu-Kashmir News : ਜੰਮੂ ਅਤੇ ਕਸ਼ਮੀਰ ਦਾ ਪਹਿਲਾ ਰੇਲ ਕੋਚ ਰੈਸਤਰਾਂ (Rail Coach Restaurant) ਸ਼੍ਰੀ ਮਾਤਾ ਵੈਸ਼ਨੋ ਦੇਵੀ (Shri Mata Vaishno Devi Yatra) ਰੇਲਵੇ ਸਟੇਸ਼ਨ ਕੱਟੜਾ ‘ਤੇ ਵੀਰਵਾਰ ਨੂੰ ਸ਼ਰਧਾਲੂਆਂ ਨੂੰ ਸਮਰਪਿਤ ਹੋਇਆ। ਇਸ ਆਧੁਨਿਕ ਰੈਸਤਰਾਂ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਰੇਲਵੇ ਸਟੇਸ਼ਨ ਦੇ ਰੇਲ ਕੰਪਲੈਕਸ ‘ਚ ਸਥਾਪਿਤ ਕੀਤਾ ਗਿਆ ਹੈ।

ਪੁਰਾਣੇ ਰੇਲਵੇ ਕੋਚ ਨੂੰ ਰੈਸਟੋਰੈਂਟ ‘ਚ ਬਦਲਿਆ

ਰੈਸਟੋਰੈਂਟ ਆਨ ਵ੍ਹੀਲਜ਼ ਜਾਂ ਰੇਲਵੇ ਫੂਡ ਆਨ ਵ੍ਹੀਲਜ਼ ਕੰਸੈਪਟ ਤਹਿਤ ਬਣਾਇਆ ਗਿਆ ਹੈ ਜਿਸ ਵਿਚ ਇਕ ਪੁਰਾਣੇ ਰੇਲਵੇ ਕੋਚ ਨੂੰ ਰੇਲ ਕੋਚ ਰੈਸਟੋਰੈਂਟ ‘ਚ ਤਬਦੀਲ ਕੀਤਾ ਗਿਆ ਹੈ। ਇਹ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਰੈਸਟੋਰੈਂਟ ਆਧੁਨਿਕ ਸਜਾਵਟ ਨਾਲ ਲੈਸ ਹੈ। ਆਧੁਨਿਕ ਰੇਲ ਕੋਚ ਰੈਸਟੋਰੈਂਟ ਵਿੱਚ 16 ਟੇਬਲ ਅਤੇ 64 ਕੁਰਸੀਆਂ ਲਗਾਈਆਂ ਗਈਆਂ ਹਨ।

ਇੱਕੋ ਸਮੇਂ 64 ਸ਼ਰਧਾਲੂ ਖਾ ਸਕਣਗੇ ਭੋਜਨ

ਇਸ ਦੇ ਨਾਲ ਹੀ ਕੋਚ ‘ਚ 64 ਸ਼ਰਧਾਲੂ ਬੈਠ ਕੇ ਭੋਜਨ ਦਾ ਆਨੰਦ ਲੈ ਸਕਦੇ ਹਨ ਜਿਸ ਵਿਚ ਯਾਤਰੀ ਸਟੇਸ਼ਨ ‘ਤੇ ਹੀ ਸੁਆਦੀ ਪਕਵਾਨਾਂ ਦਾ ਆਨੰਦ ਲੈ ਸਕਣਗੇ। ਇਹ ਸਹੂਲਤ ਰੇਲਵੇ ਯਾਤਰੀਆਂ ਦੇ ਨਾਲ-ਨਾਲ ਆਮ ਲੋਕਾਂ ਲਈ 24 ਘੰਟੇ ਉਪਲਬਧ ਹੋਵੇਗੀ।

ਇਸ ਕੋਚ ਰੈਸਟੋਰੈਂਟ ‘ਚ ਯਾਤਰੀ ਸਸਤੀਆਂ ਦਰਾਂ ‘ਤੇ ਆਪਣੇ ਮਨਪਸੰਦ ਪਕਵਾਨਾਂ ਦਾ ਆਨੰਦ ਲੈ ਸਕਦੇ ਹਨ। ਇਹ ਆਧੁਨਿਕ ਰੇਲ ਕੋਚ ਰੈਸਟੋਰੈਂਟ ਮਾਂ ਤਾਰਾ ਇੰਟਰਪ੍ਰਾਈਜ਼ ਵੱਲੋਂ ਚਲਾਇਆ ਜਾ ਰਿਹਾ ਹੈ।

ਖੂਬੀਆਂ ਅਤੇ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਇਹ ਰੈਸਤਰਾਂ

ਇਹ ਸਹੂਲਤ 5 ਸਾਲਾਂ ਲਈ ਹੋਵੇਗੀ। ਇਹ ਰੈਸਟੋਰੈਂਟ ਕਈ ਤਰ੍ਹਾਂ ਦੀਆਂ ਖੂਬੀਆਂ ਤੇ ਵਿਸ਼ੇਸ਼ਤਾਵਾਂ ਨਾਲ ਲੈਸ ਹੈ ਜਿਸ ਵਿੱਚ ਆਮ ਲੋਕਾਂ ਅਤੇ ਰੇਲਵੇ ਯਾਤਰੀਆਂ ਨੂੰ ਵਿਲੱਖਣਤਾ ਤੇ ਸੁਆਦਲੇ ਪਕਵਾਨਾਂ ਦੇ ਨਾਲ-ਨਾਲ ਮੁਫਤ ਵਾਈ-ਫਾਈ ਵਰਗੀਆਂ ਸ਼ਾਨਦਾਰ ਸਹੂਲਤਾਂ ਮਿਲਣਗੀਆਂ।

ਰੇਲਵੇ ਦਾ ਮਾਲੀਆ ਵਧਾਉਣ ਲਈ ਹੋਈ ਰੈਸਤਰਾਂ ਦੀ ਸ਼ੁਰੂਆਤ

ਆਮ ਲੋਕਾਂ ਤੇ ਰੇਲਵੇ ਯਾਤਰੀਆਂ ਨੂੰ ਉੱਚ ਗੁਣਵੱਤਾ ਵਾਲੇ ਭੋਜਨ ਪਕਵਾਨ ਮੁਹੱਈਆ ਕਰਵਾ ਕੇ ਰੇਲਵੇ ਮਾਲੀਆ ਵਧਾਉਣ ਲਈ ਇਹ ਨਿਵੇਕਲੀ ਪਹਿਲ ਸ਼ੁਰੂ ਕੀਤੀ ਗਈ ਹੈ। ਆਧੁਨਿਕ ਰੇਲ ਕੋਚ ਰੈਸਟੋਰੈਂਟ ਦਾ ਉਦਘਾਟਨ ਸਟੇਸ਼ਨ ਡਾਇਰੈਕਟਰ ਪ੍ਰੀਤਕ ਸ੍ਰੀਵਾਸਤਵ ਨੇ ਕੀਤਾ। ਇਸ ਮੌਕੇ ਕਮਰਸ਼ੀਅਲ ਇੰਸਪੈਕਟਰ ਪਰਸ਼ੋਤਮ ਸਿੰਘ, ਸ਼੍ਰੀ ਮਾਤਾ ਵੈਸ਼ਨੋ ਦੇਵੀ ਰੇਲਵੇ ਸਟੇਸ਼ਨ ਕਟੜਾ ਦੇ ਸੁਪਰਡੈਂਟ ਰਾਜ ਕੁਮਾਰ ਹੱਕੂ ਅਤੇ ਰੇਲਵੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।