ਨਿਊਵੈਸਟ:-ਵੈਨਕੂਵਰ ਇਲਾਕੇ ਦੀਆਂ ਅੱਠ ਸਿੱਖ ਸੁਸਾਇਟੀਆਂ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਨਿਊਵੈਸਟ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਅਟਵਾਲ ਨੇ ਮਲੂਕਾ ਕਾਂਡ ਦੀ ਨਿਖੇਧੀ ਕਰਦੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ।ਗੁਰਦਵਾਰਾ ਦੂਖ ਨਿਵਾਰਨ ਸਰੀ ਦੇ ਮੁੱਖ ਸੇਵਾਦਾਰ ਗਿ.ਨਰਿੰਦਰ ਸਿੰਘ ਨੇ ਕਿਹਾ ਕਿ ਸਿੱਖ ਅਰਦਾਸ ਵਿੱਚ ਕੀਤੀ ਅਦਲਾ ਬਦਲੀ ਅਤੇ ਨਕਲ ਕਰਨੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।ਹਰ ਧਰਮ ਨੂੰ ਆਪਣੇਂ ਅਕੀਦੇ ਅਨੁਸਾਰ ਪੂਜਾ ਪ੍ਰਤਿਸ਼ਠਾ ਦਾ ਹੱਕ ਹੈ ਪਰ ਦੂਸਰੇ ਧਰਮ ਦੀ ਨਕਲ ਕਿਸੇ ਦੇ ਧਰਮ ਦੀ ਖਿਲੜੀ ਉਡਾਉਂਣ ਦੇ ਬਰਾਬਰ ਹੈ।ਜੋ ਵੀ ਇਹ ਕਰਦੇ ਹਨ ਉੇਨਾ ਨੂੰ ਤਰੁੰਤ ਮਾਅਫੀ ਮੰਗਣੀਂ ਚਾਹੀਦੀ ਹੈ ਅਤੇ ਅਗਾਂਹ ਤੋਂ ਅਜਿਹਾ ਨਹੀਂ ਹੋਣਾਂ ਚਾਹੀਦਾ।ਸਮੂੰਹ ਪੰਥਕ ਜਥੇਬੰਦੀਆਂ ਨੂੰ ਸਿੱਖ ਧਰਮ ਤੇ ਹੋ ਰਹੇ ਅਜਿਹੇ ਹਮਲਿਆਂ ਦਾ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਸਿੱਖ ਵਿਰੋਧੀ ਸ਼ਾਜਿਸ਼ਾਂ ਨੂੰ ਨੱਥ ਪਾਈ ਜਾ ਸਕੇ।ਚੇਤੇ ਰਹੇ ਕੈਨੇਡਾ ਭਰ ਦੀਆਂ ਸਿੱਖ ਸੁਸਾਇਟੀਆਂ ਅਤੇ ਸਿੱਖ ਜਥੇਬੰਦੀਆਂ ਅੰਦਰ ਇਸ ਘਟਨਾ ਦਾ ਡਾਅਢਾ ਰੋਸ ਹੈ।ਸ਼ਕਾਮਿਸ਼ ਸਿੱਖ ਸੁਸਾਇਟੀ ਵੱਲੋਂ ਅਵਤਾਰ ਸਿੰਘ ਗਿੱਧਾ ਨੇ ਕਿਹਾ ਕਿ ਇਸ ਤੋਂ ਵੱਧ ਗੁਲਾਮੀਂ ਦੀ ਨਿਸ਼ਾਨੀ ਕੀ ਹੋ ਸਕਦੀ ਹੈ।ਸਿੱਖਾਂ ਨੂੰੂ ਅਜੇ ਵੀ ਸਮਝ ਜਾਣਾਂ ਚਾਹੀਦਾ ਹੈ।ਸਿੱਖ ਕੌਮ ਉਪਰ ਅਜਿਹੇ ਹੋ ਰਹੇ ਹਮਲਿਆਂ ਦੀ ਸਭ ਨੂੰ ਨਿਖੇਧੀ ਕਰਨੀ ਚਾਹੀਦੀ ਹੈ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


