ਪਵਨ ਕੁਮਾਰ, ਨੂਰਪੁਰ ਬੇਦੀ : ਪਿੰਡ ਪਚਰੰਡਾ ਵਿਖੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਨੌਂ ਲੱਖ ਦੀ ਲਾਗਤ ਨਾਲ ਵੇਸਟ ਮੈਨੇਜਮੈਂਟ ਪ੍ਰਰਾਜੈਕਟ ਦੇ ਕੰਮ ਦਾ ਨਿਰੀਖਣ ਕਰਨ ਲਈ ‘ਆਪ’ ਆਗੂ ਗੁਰਜੀਤ ਸਿੰਘ ਗੋਲਡੀ ਕਲਮਾਂ, ਬਚਿੱਤਰ ਸਿੰਘ, ਬਲਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ ਕੰਮ ਦਾ ਜਾਇਜ਼ਾ ਲਿਆ ਗਿਆ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿਵਾਇਆ ਗਿਆ।

‘ਆਪ’ ਆਗੂ ਗੁਰਜੀਤ ਸਿੰਘ ਗੋਲਡੀ ਨੇ ਦੱਸਿਆ ਕਿ ਵੇਸਟ ਮੈਨੇਜਮੈਂਟ ਪ੍ਰਰਾਜੈਕਟ ਨਾਲ ਗੰਦੇ ਲਿਫਾਫੇ ਪਲਾਸਟਿਕ ਦਾ ਕਚਰਾ ਇਕੱਠਾ ਹੋਵੇਗਾ। ਇਸ ਨਾਲ ਪਿੰਡ ਸਾਫ ਸੁਥਰੇ ਹੋਣਗੇ, ਇਹੋ ਜਿਹੇ ਪ੍ਰਰਾਜੈਕਟ ਪਹਿਲੀ ਵਾਰ ਸਾਡੇ ਪਿੰਡਾਂ ਵਿੱਚ ਆਏ ਨੇ ਇਸ ਲਈ ਹਲਕਾ ਵਿਧਾਇਕ ਦਾ ਬਹੁਤ ਵੱਡਾ ਉਪਰਾਲਾ ਹੈ ਨਹੀਂ ਤਾਂ ਇਹੋ ਜਿਹੇ ਪ੍ਰਰਾਜੈਕਟ ਸਾਨੂੰ ਅਕਸਰ ਹੀ ਪਹਿਲਾਂ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦੇ ਸੀ। ਉਨ੍ਹਾਂ ਕਿਹਾ ਕਿ ਵਿਧਾਇਕ ਚੱਢਾ ਦੀ ਵਧੀਆ ਸੋਚ ਦਾ ਇਹ ਨਤੀਜਾ ਹੈ, ਜੇਕਰ ਉਹ ਇਸ ਹਲਕੇ ਦੇ ਹਨ, ਜੇਕਰ ਬਾਹਰੀ ਹਲਕੇ ਦੇ ਹੁੰਦਾ ਤਾਂ ਉਨ੍ਹਾਂ ਦਾ ਇੱਕੋ ਇਕ ਟਾਰਗੇਟ ਹੋਣਾ ਸੀ ਕਿ ਵੋਟਾਂ ਲਈਆਂ ਤੇ ਪੰਜ ਸਾਲ ਲੱਭਣਾ ਨਹੀਂ ਸੀ। ਇਸ ਮੌਕੇ ਪਿੰਡ ਦੇ ਸਮੂਹ ਪੰਚਾਇਤ ਮੈਂਬਰ ਅਤੇ ਸਰਪੰਚ ਜਸਵੰਤ ਸਿੰਘ ਵੱਲੋਂ ਹਲਕਾ ਦਾ ਇਕ ਦਿਨੇਸ਼ ਚੱਢਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਪੰਚਾਇਤੀ ਰਾਜ ਜੇਈ ਸੰਦੀਪ ਕੁਮਾਰ ਅਤੇ ਪੰਚਾਇਤ ਸੈਕਟਰੀ ਸੁਖਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਪ੍ਰਰਾਜੈਕਟ ਤੇ ਲਗਪਗ ਨੌ ਲੱਖ ਦੀ ਲਾਗਤ ਆਏਗੀ ਅਤੇ ਇਸ ਪ੍ਰਰਾਜੈਕਟ ਨੂੰ ਪੂਰਾ ਹੋਣ ਵਿੱਚ ਇਕ ਮਹੀਨਾ ਲੱਗ ਜਾਵੇਗਾ। ਪਿੰਡਾਂ ਵਿੱਚ ਗੰਦੇ ਕੁੜੇ ਦੇ ਪ੍ਰਬੰਧ ਲਈ ਪਲਾਸਟਿਕ ਡੱਬੇ ਲਾਏ ਜਾਣਗੇ ਅਤੇ ਰੇਹੜੀ ਰਿਕਸ਼ੇ ਦੀ ਮਦਦ ਨਾਲ ਇਹ ਕੂੜਾ ਇਸ ਜਗ੍ਹਾ ਪਹੁੰਚਾਇਆ ਜਾਵੇਗਾ। ਇਸ ਮੌਕੇ ਸਰਪੰਚ ਜਸਵੰਤ ਸਿੰਘ, ਮੋਹਨ ਸਿੰਘ ਕਰਨੈਲ ਸਿੰਘ, ਪੰਡਤ ਜਸਬੀਰ ਗਾਂਧੀ, ਸੂਰਜ ਕੁਮਾਰ, ਬਚਿੱਤਰ ਸਿੰਘ, ਬਲਜਿੰਦਰ ਸਿੰਘ , ਬਲਜੀਤ ਸਿੰਘ ,ਪਰਮਿੰਦਰ ਸਿੰਘ, ਦੀਪਕ ਪੂਰੀ, ਦਿਨੇਸ਼ ਕੁਮਾਰ ਮਾਨ ਆਦਿ ਹਾਜ਼ਰ ਸਨ।