ਹੈਪੀ ਜੱਲ੍ਹਾ, ਪਾਇਲ : ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਦਸੰਬਰ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਜੀ ਯਾਦਗਾਰੀ ਖ਼ਾਲਸਾ ਲਾਇਬੇ੍ਰਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਤੇ ਢਾਡੀ ਬਲਿਹਾਰ ਸਿੰਘ ਢੀਂਡਸਾ ਦੀ ਦੇਖ ਰੇਖ ਹੇਠ ਹੋਈ।

ਚਮਕੌਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਪੁਜੀ ਸਾਹਿਬ ਦੀ ਪੈਂਤਵੀ ਪਾਉੜੀ ਦੀ ਵਿਆਖਿਆ ਕੀਤੀ ਗਈ। ਰਚਨਾਵਾਂ ਦੇ ਦੌਰ ‘ਚ ਬਾਵਾ ਹੋਲੀਆ ਨੇ ਧਾਰਮਿਕ ਗੀਤ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ, ਬਲਿਹਾਰ ਸਿੰਘ ਢੀਂਡਸਾ ਨੇ ਗੀਤ, ਰਣਜੀਤ ਸਿੰਘ ਚੌਹਾਨ ਜੰਡਾਲੀ ਨੇ ਗੀਤ, ਨੇਤਰ ਸਿੰਘ ਮੁੱਤਿਓਂ ਨੇ ਕਵਿਤਾ, ਨਰਿੰਦਰ ਸਿੰਘ ਮਣਕੂ ਨੇ ਗਜ਼ਲ, ਬਲਜੀਤ ਸਿੰਘ ਬਾਗੀ ਨੇ ਕਵਿਤਾ, ਹਰਪ੍ਰਰੀਤ ਸਿੰਘ ਸਿਹੌੜਾ ਨੇ ਕਵਿਤਾ, ਜਗਦੇਵ ਸਿੰਘ ਘੁੰਗਰਾਲੀ ਨੇ ਕਵਿਤਾ ਤੇ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਕਵਿਤਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ।

ਢਾਡੀ ਕੁਲਵਿੰਦਰ ਸਿੰਘ ਘੁੰਮਣ ਤੇ ਗੁਰਪ੍ਰਰੀਤ ਸਿੰਘ ਘਲੋਟੀ ਨੇ ਵਿਚਾਰ ਚਰਚਾ ‘ਚ ਭਾਗ ਲਿਆ। ਇਸ ਤੋਂ ਬਾਅਦ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਅਕਾਦਮੀ ਦੇ ਮੈਂਬਰ ਹਰਬੰਸ ਸਿੰਘ ਪਾਇਲ ਨੂੰ ਅਕਾਦਮੀ ਦੇ ਮੈਂਬਰਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।