ਸੁਖਵਿੰਦਰ ਸਿੰਘ ਸਲੌਦੀ, ਖੰਨਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲਲੌੜੀ ਕਲਾਂ ਦੇ ਪਿੰ੍ਸੀਪਲ ਪ੍ਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਟੇਲ ਵਿਸ਼ੇ ਦੇ ਵਿਦਿਆਰਥੀਆਂ ਦਾ ਵਿਦਿਅਕ ਟੂਰ ਲਵਾਇਆ ਗਿਆ।

ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮ ਵਰਕ ਅਧੀਨ ਰਿਟੇਲ ਵਿਸ਼ੇ ਦੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੇਰਕਾ ਮਿਲਕ ਪਲਾਂਟ, ਲੁਧਿਆਣਾ ਵਿਖ਼ੇ ਇੰਡਸਟਰੀਅਲ ਵਿਜ਼ਿਟ ਕਰਵਾਈ ਗਈ, ਜਿੱਥੇ ਪਲਾਂਟ ਦੇ ਅਧਿਕਾਰੀ ਪੰਕਜ ਨੇ ਵਿਦਿਆਰਥੀਆਂ ਨੂੰ ਵੇਰਕਾ ਪਲਾਂਟ ਦੀ ਉਤਪਾਦਨ ਪ੍ਰਣਾਲੀ ਤੇ ਉਤਪਾਦਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਪਲਾਂਟ ਦਾ ਦੌਰਾ ਵੀ ਕਰਵਾਇਆ।

ਵਿਦਿਆਰਥੀਆਂ ਨੂੰ ਵੇਰਕਾ ਦੀ ਮੰਡੀਕਰਨ ਤੇ ਵੰਡ ਪ੍ਰਣਾਲੀ ਬਾਰੇ ਵੀ ਦੱਸਿਆ ਤੇ ਵਿਦਿਆਰਥੀਆਂ ਨੂੰ ਵੇਰਕਾ ਦੁੱਧ ਪਿਆਇਆ ਗਿਆ। ਅਜਿਹੇ ਵਿੱਦਿਅਕ ਟੂਰ ਆਉਣ ਵਾਲੇ ਸਮੇਂ ‘ਚ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਸਾਧਨ ਪ੍ਰਦਾਨ ਕਰਨ ‘ਚ ਸਹਾਇਕ ਸਾਬਤ ਹੁੰਦੇ ਹਨ ਤੇ ਬੱਚਿਆਂ ਨੂੰ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦਾ ਮੌਕਾ ਮਿਲੇਗਾ।