ਪੱਤਰ ਪ੍ਰਰੇਰਕ, ਰਾਏਕੋਟ : ਐੱਸਜੀਜੀ ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ (ਰਾਏਕੋਟ) ਦੇ ਵਿਦਿਆਰਥੀਆਂ ਦਾ ਫਨ-ਆਈਸਲੈਂਡ ਦਾ ਟੂਰ ਲਗਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਵਾਟਰ ਪਾਰਕ, ਵੱਖ-ਵੱਖ ਰਾਈਡਜ਼ ਸਮੇਤ ਕਈ ਪ੍ਰਕਾਰ ਦੇ ਝੂਲਿਆਂ, ਅਡਵੈਂਚਰ ਰਾਈਡਜ਼, 9ਡੀ ਸ਼ੋ ਤੇ ਪੰਜਾਬੀ ਫਿਲਮ ਦਾ ਆਨੰਦ ਮਾਣਿਆ।

ਇਸ ਮੌਕੇ ਸਕੂਲ ਸਟਾਫ ਜਸਵੀਰ ਕੌਰ, ਮਨਪ੍ਰਰੀਤ ਕੌਰ, ਰੁਪਿੰਦਰ ਕੌਰ, ਜਤਿੰਦਰ ਕੌਰ, ਰਜਨੀ, ਗੀਤਾ ਰਾਣੀ, ਅਮਨਦੀਪ ਕੌਰ ਤੇ ਹਰਸਿਮਰਤਪਾਲ ਸਿੰਘ ਵੀ ਵਿਦਿਆਰਥੀਆਂ ਦੇ ਨਾਲ ਸਨ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਗਰਵਾਲ ਨੇ ਦੱਸਿਆ ਇਸ ਤਰ੍ਹਾਂ ਟੂਰ ਦੇ ਵਿਦਿਆਰਥੀਆਂ ‘ਚ ਆਤਮ ਵਿਸ਼ਵਾਸ, ਆਤਮ ਨਿਰਭਰਤਾ ਤੇ ਸਮਾਜਿਕਤਾ ‘ਚ ਵਾਧਾ ਕਰਦੇ ਹਨ। ਇਸ ਮੌਕੇ ਜਨਰਲ ਸਕੱਤਰ ਨੀਰਜ ਗੁਪਤਾ, ਮੀਤ ਪ੍ਰਧਾਨ ਰਾਜ ਕੁਮਾਰ ਨੇ ਵਿਦਿਆਰਥੀਆਂ ਦੀ ਹੌਸਲਾ ਹਫਜਾਈ ਕੀਤੀ।