ਸੁਖਦੇਵ ਗਰਗ, ਜਗਰਾਓਂ : ਬਲੌਜ਼ਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕ ਰਹਿਣ ਲਈ ਸਹੁੰ ਚੁਕਾਈ ਗਈ। ਸਕੂਲ ਦੇ ਵਾਈਸ ਪਿੰ੍ਸੀਪਲ ਰੰਜਨਾ ਕੌਸ਼ਲ ਨੇ ਵਿਦਿਆਰਥੀਆਂ ਨੂੰ ਆਪਣੀ ਸਿਹਤ ਸਬੰਧੀ ਜਾਗਰੂਕ ਰਹਿਣ ਲਈ ਸਹੁੰ ਚੁਕਾਈ ਕਿ ਉਹ ਪਰਮਾਤਮਾ ਵੱਲੋਂ ਬਖ਼ਸ਼ੇ ਇਸ ਸਰੀਰ ਨੂੰ ਹਮੇਸ਼ਾ ਸੰਭਾਲ ਕੇ ਰੱਖਣਗੇ ਤਾਂ ਜੋ ਲੰਮਾ ਜੀਵਨ ਬਤੀਤ ਕਰ ਸਕਣ।
ਇਸ ਮੌਕੇ ਪਿੰ੍ਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਇਹ ਜੀਵਨ ਪਰਮਾਤਮਾ ਵੱਲੋਂ ਬਖ਼ਸ਼ਿਆ ਗਿਆ ਹੈ ਤੇ ਇਸ ਨੂੰ ਸਾਂਭਣ ਦੀ ਸੋਝੀ ਵੀ ਸਾਨੂੰ ਦਿੱਤੀ ਹੋਈ ਹੈ। ਪਰ ਅਸੀਂ ਨਿਤ ਦਿਹਾੜੇ ਦੀਆਂ ਕੁੱਝ ਕੁਰੀਤੀਆਂ ਕਰਕੇ ਆਪਣੇ ਚਲਦੇ ਜੀਵਨ ‘ਚ ਵਿਘਨ ਪਾ ਲੈਂਦੇ ਹਾਂ ਜਿਸ ਦੇ ਨਤੀਜੇ ਭਿਆਨਕ ਨਿਕਲਦੇ ਹਨ, ਸਾਨੂੰ ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਹੈ ਜੋ ਅਸੀਂ ਚੰਗੀ ਕਸਰਤ ਸਵੇਰ ਦੀ ਸੈਰ ਤੇ ਪੋਸ਼ਟਿਕ ਭੋਜਨ ਦੇ ਨਾਲ ਰੱਖ ਸਕਦੇ ਹਾਂ। ਇਸ ਮੌਕੇ ਸਕੂਲ ਪ੍ਰਧਾਨ ਮਨਪ੍ਰਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਨੂੰ ਕਿਹਾ ਕਿ ਨਰੋਆ ਸਰੀਰ ਚੰਗਾ ਸਮਾਜ ਸਿਰਜਦਾ ਹੈ।


