ਸਟਾਫ ਰਿਪੋਰਟਰ, ਫਾਜ਼ਿਲਕਾ : ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਪਿੰ੍ਸੀਪਲ ਹਰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਡੀ ਗਰੁੱਪ, ਐੱਨਐੱਸਐੱਸ ਤੇ ਰੈੱਡ ਰਿਬਨ ਕਲੱਬ ਵੱਲੋਂ ਪੋ੍ਗਰਾਮ ਅਫਸਰ ਨੋਡਲ ਅਫ਼ਸਰ ਬਡੀ ਪ੍ਰਗਰਾਮ ਵੱਲੋਂ ਜੀ-20, ਆਜ਼ਾਦੀ ਦਾ ਅਮਿ੍ਤ ਮਹਾ ਉਤਸਵ ਤਹਿਤ ਬੱਡੀ ਪੋ੍ਗਰਾਮ ਤਹਿਤ ਨਸ਼ਿਆਂ ਦੀ ਰੋਕਥਾਮ ਲਈ ਸੈਮੀਨਾਰ ਕਰਵਾਇਆ ਗਿਆ। ਇਸ ਪੋ੍ਗਰਾਮ ਵਿੱਚ ਸਰਕਾਰੀ ਨਸ਼ਾ ਮੁਕਤੀ ਕੇਂਦਰ ਫਾਜ਼ਿਲਕਾ ਤੋਂ ਸੁਰਿੰਦਰ ਕੁਮਾਰ ਅਤੇ ਉਨਾਂ੍ਹ ਨਾਲ ਅਰਪਿਤ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸੁਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ ਤੇ ਨਸ਼ਿਆਂ ਦਾ ਸੇਵਨ ਨਾ ਕਰਨ ਦੀ ਨਸੀਹਤ ਦਿੱਤੀ। ਇਸ ਮੌਕੇ ਬਡੀ ਨੋਡਲ ਅਫਸਰ ਗੁਰਜੰਟ ਸਿੰਘ ਵੱਲੋਂ ਵੀ ਸੰਸਥਾ ਦੇ ਸਿਖਿਆਰਥੀਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣ ਅਤੇ ਦੂਜਿਆਂ ਨੂੰ ਦੂਰ ਰੱਖਣ ਦੀ ਪੇ੍ਰਰਨਾ ਦਿੱਤੀ। ਜਸਵਿੰਦਰ ਸਿੰਘ ਵੱਲੋਂ ਸਿਖਿਆਰਥੀ ਨੂੰ ਸਮਝਾਇਆ ਗਿਆ ਕਿ ਨਸ਼ੇ ਕਰਨ ਵਾਲੇ ਵਿਅਕਤੀ ਦੀ ਹਰ ਥਾਂ ਫਿਜੀਕਲੀ ਸਮਾਜਿਕ ਇਕਨਾਮਿਕਲੀ ਹਾਨੀ ਹੁੰਦੀ ਹੈ। ਇਸ ਲਈ ਇਸਤੋਂ ਬਚੋ। ਇਸ ਪੋ੍ਗਰਾਮ ਦੇ ਅੰਤ ਵਿਚ ਸਿਖਿਆਰਥਨ ਸਪਨਾ ਅਤੇ ਰੁਪਿੰਦਰ ਕੌਰ ਦਵਾਰਾ ਇਕ ਸੇਧ ਦੇਣ ਵਾਲੀ ਕਵਿਤਾ ਬੋਲੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਵਜੋਤ ਕੌਰ, ਪ੍ਰਮਿੰਦਰ ਕੋਰ, ਸਚਿਨ ਗੁਸਾਂਈ, ਸੁਭਾਸ਼ ਚੰਦਰ, ਅਮਿ੍ਤ ਪਾਲ, ਰਮੇਸ਼ ਕੁਮਾਰ, ਰਾਕੇਸ਼ ਕੁਮਾਰ, ਰਾਏ ਸਾਬ ਸਮੇਤ ਸਮੂਹ ਸਟਾਫ ਹਾਜ਼ਰ ਸੀ।