ਏਐੱਨਆਈ, ਨਵੀਂ ਦਿੱਲੀ : ਭਗੌੜੇ ਕਾਰੋਬਾਰੀ ਨੀਰਵ ਮੋਦੀ, ਸੰਜੇ ਭੰਡਾਰੀ ਅਤੇ ਵਿਜੈ ਮਾਲਿਆ ਖਿਲਾਫ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ਐਕਸ਼ਨ ਮੋਡ ਵਿੱਚ ਆ ਗਈ ਹੈ। ਸੂਤਰਾਂ ਨੇ ਦੱਸਿਆ ਕਿ ਭਗੌੜੇ ਕਾਰੋਬਾਰੀਆਂ ਨੂੰ ਭਾਰਤ ਲਿਆਉਣ ਲਈ ਕੇਂਦਰੀ ਜਾਂਚ ਬਿਊਰੋ, ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਰਾਸ਼ਟਰੀ ਜਾਂਚ ਏਜੰਸੀ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਬ੍ਰਿਟੇਨ ਜਾਵੇਗੀ।

ਭਗੌੜੇ ਕਾਰੋਬਾਰੀਆਂ ‘ਤੇ ਕੱਸਿਆ ਜਾਵੇਗਾ ਸ਼ਿਕੰਜਾ

ਨਿਊਜ਼ ਏਜੰਸੀ ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਟੀਮ ਭਾਰਤ ਦੇ ਲੋੜੀਂਦੇ ਭਗੌੜੇ ਕਾਰੋਬਾਰੀਆਂ ਦੀ ਹਵਾਲਗੀ ਨੂੰ ਤੇਜ਼ ਕਰਨ ਲਈ ਜਲਦੀ ਹੀ ਬ੍ਰਿਟੇਨ ਰਵਾਨਾ ਹੋਵੇਗੀ, ਜਿਸ ਵਿੱਚ ਰੱਖਿਆ ਵਪਾਰੀ ਸੰਜੇ ਭੰਡਾਰੀ, ਹੀਰਾ ਵਪਾਰੀ ਨੀਰਵ ਮੋਦੀ ਅਤੇ ਵਿਜੈ ਮਾਲਿਆ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਵਿਜੈ ਮਾਲਿਆ ਸਾਲ 2016 ਵਿਚ ਬਰਤਾਨੀਆ ਭੱਜ ਗਿਆ ਸੀ। ਉਹ ਭਾਰਤ ਵਿਚ ਕਿੰਗਫਿਸ਼ਰ ਏਅਰਲਾਈਨਜ਼ ਨੂੰ ਕਈ ਬੈਂਕਾਂ ਦੁਆਰਾ ਦਿੱਤੇ ਗਏ 9,000 ਕਰੋੜ ਰੁਪਏ ਦੇ ਕਰਜ਼ੇ ਦੀ ਰਕਮ ਦਾ ਭੁਗਤਾਨ ਨਾ ਕਰਨ ਦੇ ਮਾਮਲੇ ਵਿਚ ਲੋੜੀਂਦਾ ਹੈ।