ਸਟਾਫ ਰਿਪੋਰਟਰ, ਖੰਨਾ : ਵਿਕਸਿਤ ਭਾਰਤ ਸੰਕਲਪ ਯਾਤਰਾ ਕੰਪੇਨ ਅਧੀਨ ਵੱਖ-ਵੱਖ ਵਿਭਾਗਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਸਲੋਦੀ ਵਿਖੇ ਕੈਂਪ ਲਗਾਇਆ ਗਿਆ। ਐੱਸਐੱਮਓ ਡਾ. ਰਵੀ ਦੱਤ ਮਾਨੂੰਪੁਰ ਨੇ ਦੱਸਿਆ ਇਸ ਕੰਪੇਨ ਦਾ ਉਦੇਸ਼ ਵੱਖ-ਵੱਖ ਵਿਭਾਗਾਂ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਇਸ ਸਬੰਧੀ ਸਪੈਸ਼ਲ ਆਈਈਸੀ ਵੈਨਾਂ ਰਾਹੀਂ ਪਿੰਡ-ਪਿੰਡ ਜਾ ਕੇ ਵੀਡੀਓ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਇਨ੍ਹਾਂ ਕੈਂਪਾਂ ਦੌਰਾਨ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਦੇ ਕਾਰਡ ਵੀ ਬਣਾਏ ਗਏ ਤੇ ਟੀਬੀ ਕੰਟਰੋਲ ਪੋ੍ਗਰਾਮ ਅਧੀਨ ਟੀਬੀ ਦੇ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਵੀ ਕੀਤੀ। ਬੀਈਈ ਗੁਰਦੀਪ ਸਿੰਘ ਤੇ ਜਸਵੀਰ ਸਿੰਘ ਨੇ ਦੱਸਿਆ ਦੋ ਹਫ਼ਤਿਆਂ ਤੋਂ ਵੱਧ ਸਮਾਂ ਖੰਘ, ਭਾਰ ਘਟਣਾ, ਬੁਖਾਰ, ਰਾਤ ਨੂੰ ਤਰੇਲੀਆਂ ਆਉਣੀਆਂ ਆਦਿ ਟੀਬੀ ਦੇ ਲੱਛਣ ਹੁੰਦੇ ਹਨ। ਇਹ ਲੱਛਣ ਦਿਖਾਈ ਦੇਣ ‘ਤੇ ਜਾਂਚ ਕਰਵਾਉਣੀ ਚਾਹੀਦੀ ਹੈ। ਗ੍ਰਾਮ ਪੰਚਾਇਤ ਤੇ ਜਨ ਅਰੋਗਿਆ ਸੰਮਤੀ ਦੇ ਸਹਿਯੋਗ ਨਾਲ ਬੀਮਾਰੀਆਂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।

ਇਸ ਮੌਕੇ ਲਖਵਿੰਦਰ ਸਿੰਘ ਏਪੀਓ, ਸੰਦੀਪ ਕੌਰ, ਦਵਿੰਦਰ ਸਿੰਘ, ਵਰਿੰਦਰ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ।