ਸੰਜੀਵ ਗੁਪਤਾ, ਜਗਰਾਓਂ : ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਵੱਲੋਂ ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵਰ੍ਹਦੇ ਮੀਂਹ ‘ਚ ਬੀਡੀਪੀਓ ਸਿੱਧਵਾਂ ਬੇਟ ਨੂੰ ਮੰਗ ਪੱਤਰ ਸੌਂਪਿਆ ਗਿਆ।

ਵੀਰਵਾਰ ਨੂੰ ਮਜਦੂਰਾਂ ਦੇ ਇਕੱਠ ਨਾਲ ਪੁੱਜੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਜਥੇਬੰਦਕ ਸਕੱਤਰ ਡਾ. ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਪਿਛਲੇ ਲੰਮੇ ਸਮੇਂ ਤੋਂ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਿਆ। ਚਾਹੇ ਸਰਕਾਰ ਹਰ ਮਨਰੇਗਾ ਮਜ਼ਦੂਰ ਨੂੰ ਕੰਮ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਇਲਾਕੇ ਦੇ ਮਜ਼ਦੂਰ ਕੰਮ ਨੂੰ ਤਰਸ ਰਹੇ ਹਨ। ਕੰਮ ਨਾ ਮਿਲਣ ਕਾਰਨ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਅੌਖਾ ਹੋ ਗਿਆ ਹੈ। ਵਾਰ-ਵਾਰ ਕਹਿਣ ‘ਤੇ ਵੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੋ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮਨਰੇਗਾ ਮਜ਼ਦੂਰਾਂ ਦੀ ਜਲਦ ਸਾਰ ਨਾ ਲਈ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ।

ਇਸ ਮੌਕੇ ਦਿਲਬਾਗ ਸਿੰਘ, ਕੇਵਲ ਸਿੰਘ ਕੋਟਮਾਨਾ, ਮਹਿੰਦਰ ਸਿੰਘ, ਕਿਰਨਦੀਪ ਖੁੁਦਾਈ ਚੱਕ, ਨਿਰਮਲ ਸਿੰਘ ਕੀੜੀ, ਭੀਮਾ ਸਿੰਘ ਭੂੰਦੜੀ ਹਾਜ਼ਰ ਸਨ।