ਦਲਵਿੰਦਰ ਸਿੰਘ ਰਛੀਨ, ਰਾਏਕੋਟ : ਨਿਰਮਲੇ ਸੰਪਰਦਾਇ ਦੇ ਮਹਾਪੁਰਸ਼ਾਂ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ, ਸੰਤ ਬਾਬਾ ਮਾਨ ਸਿੰਘ, ਸੰਤ ਬਾਬਾ ਦਲੀਪ ਸਿੰਘ, ਸੰਤ ਬਾਬਾ ਬਲਵੰਤ ਸਿੰਘ ਸਿਹੋੜਾ ਸਾਹਿਬ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਅਤੇ ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 19ਵੀਂ ਬਰਸੀ ਸਾਲਾਨਾ ਸਬੰਧੀ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਪਿੰਡ ਲੋਹਟਬੱਦੀ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਦੇਸ਼ਾਂ-ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਫਤਾ ਭਰ ਚੱਲਣ ਵਾਲੇ ਧਾਰਮਿਕ ਸਮਾਗਮ ਅੱਜ ਆਰੰਭ ਹੋ ਗਏ।

ਇਸ ਦੌਰਾਨ ਇਨ੍ਹਾਂ ਮਹਾਪੁਰਸ਼ਾਂ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਭਾਦਰੋਂ ਦੀ ਸੰਗਰਾਂਦ ਤੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਤੇ ਸ੍ਰੀ ਸਹਿਜ ਪਾਠ ਦੀ ਲੜੀ ਦੇ ਭੋਗ ਪਾਏ ਗਏ ਅਤੇ ਦੂਜੀ ਲੜੀ ਆਰੰਭ ਕੀਤੀ ਗਈ। ਇਸ ਮੌਕੇ ਪ੍ਰਸਿੱਧ ਢਾਡੀ ਕੁੰਢਾ ਸਿੰਘ ਜੋਸ਼ ਮਹੌਲੀ ਕਲਾਂ ਵਾਲਿਆਂ ਦੇ ਜੱਥੇ ਨੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ, ਉੱਥੇ ਹੀ ਭਾਈ ਗੁਰਸਿਮਰਨ ਸਿੰਘ ਲੁਧਿਆਣੇ ਵਾਲੇ ਦੇ ਜੱਥੇ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਪਹਿਲੇ ਦਿਨ ਸੰਤ ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਭਾਈ ਦਯਾ ਸਿੰਘ ਗੁਰਮਤਿ ਪ੍ਰਚਾਰ ਟਰੱਸਟ ਲੋਹਟਬੱਦੀ ਵੱਲੋਂ ਕਰਵਾਏ ਇਨ੍ਹਾਂ ਮੁਕਾਬਲਿਆਂ ‘ਚ 100 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਦੇ ਜਮਾਤਾਂ ਮੁਤਾਬਿਕ ਤਿੰਨ ਗਰੁੱਪਾਂ ਵਿੱਚ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਪਹਿਲੀ ਸ਼ੇ੍ਣੀ ਵਿਚ ਸੁਖਵੀਰ ਸਿੰਘ ਨੇ ਪਹਿਲਾ, ਗੁਰਇਕਬਾਲ ਸਿੰਘ ਨੇ ਦੂਜਾ ਤੇ ਸਿਮਰਨਪ੍ਰਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਦੂਜੀ ਸ਼ੇ੍ਣੀ ਕਰਮਨਜੋਤ ਸਿੰਘ ਪਹਿਲੇ, ਹਰਸਿਮਰਨ ਕੌਰ ਦੂਜੇ ਤੇ ਨਵਦੀਪ ਕੌਰ ਤੀਜੇ ਸਥਾਨ ‘ਤੇ ਰਹੀ, ਜਦਕਿ ਤੀਜੀ ਸ਼ੇ੍ਣੀ ਵਿਚ ਅਕਾਲਦੀਪ ਸਿੰਘ, ਨਵਜੋਤ ਸਿੰਘ ਤੇ ਬਿਸਮਨਜੋਤ ਕੌਰ ਨੇ ਲੜੀਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਰਾਪਤ ਕੀਤਾ, ਇਨ੍ਹਾਂ ਜੇਤੂ ਬੱਚਿਆਂ ਨੂੰ ਸੰਤ ਬਾਬਾ ਜਸਦੇਵ ਸਿੰਘ, ਟਰੱਸਟ ਦੇ ਚੇਅਰਮੈਨ ਗਿਆਨੀ ਦਰਬਾਰਾ ਸਿੰਘ, ਹੋਰਨਾਂ ਅਹੁਦੇਦਾਰਾਂ, ਮੈਂਬਰਾਂ ਤੇ ਪਤਵੰਤਿਆਂ ਨੇ ਸਨਮਾਨਿਤ ਕੀਤਾ, ਉੱਥੇ ਹੀ ਮੁਕਾਬਲਿਆਂ ਦੌਰਾਨ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਅਤੇ ਸਵ. ਜੰਗ ਸਿੰਘ ਦਿਓਲ ਦੇ ਪਰਿਵਾਰ ਨੇ ਸਰਕਾਰੀ ਸਕੂਲ ਦੇ ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੀਆਂ ਪ੍ਰਰੀਖਿਆਵਾਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਖਜ਼ਾਨਚੀ ਰਾਗੀ ਭਰਪੂਰ ਸਿੰਘ, ਭਾਈ ਪਿਆਰਾ ਸਿੰਘ, ਭਾਈ ਅਮਰਜੀਤ ਸਿੰਘ, ਜਰਨੈਲ ਸਿੰਘ, ਗਮਦੂਰ ਸਿੰਘ, ਜਗਦੀਪ ਸਿੰਘ ਰਾਏਕੋਟ, ਸਰਪੰਚ ਲਖਵੀਰ ਸਿੰਘ, ਅਮਰਿੰਦਰ ਸਿੰਘ ਦਿਓਲ, ਜੋਰਾ ਸਿੰਘ ਦਿਓਲ, ਕੈਪਟਨ ਦਰਬਾਰਾ ਸਿੰਘ ਮੰਡ, ਜਸਪਾਲ ਸਿੰਘ, ਮੇਹਰ ਸਿੰਘ, ਬਾਵਾ ਜੀ, ਗੁਰਲੀਨ ਸਿੰਘ, ਗੁਰਬਿੰਦਰ ਸਿੰਘ ਰਾਜਾ, ਵਿੱਕੀ ਦਿਓਲ, ਗੁਰਜੰਟ ਸਿੰਘ ਆਦਿ ਹਾਜ਼ਰ ਸਨ।