ਜਗਦੇਵ ਗਰੇਵਾਲ, ਜੋਧਾਂ : ਨੇੜਲੇ ਪਿੰਡ ਲੋਹਗੜ੍ਹ ਵਿਖੇ ਸਰਾਂ ਆਈ ਕਲੀਨਿਕ ਪੱਖੋਵਾਲ ਵੱਲੋਂ ਅੱਖਾਂ ਦਾ ਮੁੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁੁਮੀਤ ਸਿੰਘ ਸਰਾਂ ਨੇ ਦੱਸਿਆ ਸਰਾਂ ਆਈ ਕਲੀਨਿਕ ਪੱਖੋਵਾਲ ਵੱਲੋਂ ਪੰਜਾਬ ਮੈਡੀਕਲ ਪ੍ਰਰੈਕਟੀਸ਼ਨਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਪਾਬਲਾ ਬੇਰਿੰਗ ਫੈਕਟਰੀ ਲੋਹਗੜ੍ਹ ਵਿਖੇ ਅੱਖਾਂ ਦਾ ਮੁੁਫ਼ਤ ਜਾਂਚ ਕੈਂਪ ਲਗਾਇਆ ਗਿਆ।
ਇਸ ਦੌਰਾਨ 115 ਦੇ ਮਜ਼ਦੂਰਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾ. ਸੁੁਮੀਤ ਸਿੰਘ ਸਰਾਂ ਨੇ ਦੱਸਿਆ ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ ਹਨ ਇਸ ਲਈ ਸਾਨੂੰ ਸਮੇਂ-ਸਮੇਂ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਅਮਨਦੀਪ ਸਿੰਘ ਸਰਾਂ ਨੇ ਫੈਕਟਰੀ ਮਜ਼ਦੂਰਾਂ ਨੂੰ ਕੰਮ ਦੌਰਾਨ ਆਪਣੀਆਂ ਅੱਖਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਐੱਮਡੀ ਮਨਿੰਦਰ ਸਿੰਘ ਪਾਬਲਾ, ਐੱਮਡੀ ਰਵਿੰਦਰ ਸਿੰਘ ਪਾਬਲਾ, ਰਮਨ ਅਗਰਵਾਲ, ਸਵਿੰਦਰ ਸਿੰਘ, ਮਨਦੀਪ ਕੌਰ, ਅਮਨਦੀਪ ਕੌਰ ਹਾਜ਼ਰ ਸਨ।


