ਸਟਾਫ ਰਿਪੋਰਟਰ, ਖੰਨਾ : ਵੀਜ਼ਾ ਗਾਈਡੈਂਸ ਦੇ ਕੇ ਕੈਨੇਡਾ, ਆਸਟੇ੍ਲੀਆ, ਅਮਰੀਕਾ ਤੇ ਨਿਊਜੀਲੈਂਡ ‘ਚ ਉਚੇਰੀ ਸਿੱਖਿਆ ਲੈਣ ਦਾ ਸੁਪਨਾ ਸਾਕਾਰ ਕਰਵਾ ਰਹੀ ਸੰਸਥਾ ਮਾਈਂਡ ਮੇਕਰ ਦੇ ਖੰਨਾ, ਪਟਿਆਲਾ ਤੇ ਬੰਗਾ ਸ਼ਹਿਰਾਂ ‘ਚ ਸਥਿਤ ਦਫਤਰਾਂ ਰਾਹੀਂ ਅਨੇਕਾਂ ਚਾਹਵਾਨ ਵਿਦਿਆਰਥੀ ਆਪਣਾ ਸਟੱਡੀ ਪਰਮਿਟ ਹਾਸਲ ਕਰ ਰਹੇ ਹਨ। ਮਾਈਂਡ ਮੇਕਰ ਦੇ ਮੈਨੇਜਿੰਗ ਡਾਇਰੈਕਟਰ ਰਣਜੋਧ ਸਿੰਘ ਮਾਣਕੀ ਨੇ ਦੱਸਿਆ ਕੈਨੇਡਾ ਦੇ ਜਨਵਰੀ ਸੈਸ਼ਨ 2024 ‘ਚ ਪੜ੍ਹਾਈ ਕਰਨ ਲਈ ਉਨ੍ਹਾਂ ਦੀ ਸੰਸਥਾ ਦੇ ਵਿਦਿਆਰਥੀ ਲਗਾਤਾਰ ਆਪਣੇ ਵੀਜ਼ਾ ਹਾਸਲ ਕਰ ਰਹੇ ਹਨ।
ਇਸੇ ਲੜੀ ਤਹਿਤ ਵਿਦਿਆਰਥੀ ਗੁਰਵਿੰਦਰ ਸਿੰਘ ਵਾਸੀ ਪਿੰਡ ਮਾਣਕੀ ਸਮਰਾਲਾ ਨੇ ਲੰਗਾਰਾ ਕਾਲਜ ‘ਚ ਬਿਜਨਸ ਮੈਨੇਜਮੈਂਟ ਦੀ ਪੜ੍ਹਾਈ ਲਈ ਆਪਣਾ ਵੀਜ਼ਾ ਹਾਸਲ ਕੀਤਾ। ਵਿਦਿਆਰਥੀ ਤੇ ਉਸਦੇ ਪਿਤਾ ਗੁਰਪ੍ਰਰੀਤ ਸਿੰਘ ਨੇ ਦੱਸਿਆ ਮਾਈਂਡ ਮੇਕਰ ਵੱਲੋਂ ਪ੍ਰਦਾਨ ਕਰਵਾਈ ਜਾਣਕਾਰੀ ਨਾਲ ਥੋੜੇ ਹੀ ਸਮੇਂ ‘ਚ ਵੀਜ਼ਾ ਪ੍ਰਰਾਪਤ ਕੀਤਾ।
ਅਖੀਰ ‘ਚ ਸੰਸਥਾ ਦੇ ਮੁਖੀ ਰਣਜੋਧ ਸਿੰਘ ਮਾਣਕੀ ਨੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।


