Ad-Time-For-Vacation.png

ਲੁੱਟਾਂ-ਖੋਹਾਂ ਅਤੇ ਬਲਾਤਕਾਰਾਂ ਦਾ ਬਣ ਗਿਆ ਦੇਸ਼?

ਇਉਂ ਲਗਦਾ ਸਾਡਾ ਦੇਸ਼ ਲੁੱਟਾਂ ਖੋਹਾ ਦਾ ਦੇਸ਼ ਬਣ ਗਿਆ ਹੈ।ਮਨੁੱਖ ਸਦੀਆਂ ਤੋਂ ਸਮਾਜ ਵਿਚ ਰਹਿ ਰਿਹਾ ਹੈ। ਇਸ ਲਈ ਖੁਸ਼ੀਆਂ-ਗ਼ਮੀਆਂ ‘ਚ ਸਾਰੇ ਲੋਕ ਸ਼ਰੀਕ ਹੁੰਦੇ ਰਹੇ ਹਨ। ਇਸ ਤੋਂ ਬਿਨਾਂ ਕੁਝ ਕੁ ਸਮੱਸਿਆਵਾਂ ਵੀ ਆਉਂਦੀਆਂ ਰਹੀਆਂ ਹਨ, ਜਿਨ੍ਹਾਂ ਦਾ ਟਾਕਰਾ ਰਲ ਕੇ ਕੀਤਾ ਜਾਂਦਾ ਸੀ। ਕੁਝ ਕੁ ਵਰ੍ਹੇ ਪਹਿਲਾਂ ਲੋਕ ਦੇਰ ਰਾਤ ਤੱਕ ਆਪਣੇ ਕੰਮਕਾਰ ਕਰਦੇ ਰਹਿੰਦੇ ਸਨ। ਬਿਨਾਂ ਡਰ-ਭੈਅ ਦੇ ਆਪਣੇ-ਆਪਣੇ ਘਰ ਪਰਤਦੇ ਸਨ। ਕੋਈ ਅਣਸੁਖਾਵੀਂ ਘਟਨਾ ਨਹੀਂ ਸੀ ਵਾਪਰਦੀ। ਹੁਣ ਦੇ ਜ਼ਮਾਨੇ ਵਿਚ ਦੇਰ ਰਾਤ ਪਰਤਣਾ ਜਾਂ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਦੇਰ ਰਾਤ ਤਾਂ ਕੀ, ਅੱਜਕਲ੍ਹ ਤਾਂ ਦਿਨ-ਦਿਹਾੜੇ ਵੀ ਕੋਈ ਸੁਰੱਖਿਅਤ ਨਹੀਂ ਹੈ। ਕਾਰਨ? ਪਹਿਲਾਂ ਤਾਂ ਕਦੇ-ਕਦਾਈਂ ਹੀ ਰਾਤ-ਬਰਾਤੇ ਲੁੱਟ-ਖੋਹ ਹੁੰਦੀ ਸੀ ਪਰ ਹੁਣ ਤਾਂ ਨਿੱਤ ਦੀਆਂ ਅਖ਼ਬਾਰਾਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨਾਲ ਭਰੀਆਂ ਪਈਆਂ ਹੁੰਦੀਆਂ ਹਨ।

ਕੋਈ ਘਰ ਬੈਠੀ ਇਕੱਲੀ ਮਾਈ ਨੂੰ ਰਾਹ ਪੁੱਛਣ ਦੇ ਬਹਾਨੇ ਲੁੱਟ ਕੇ ਲੈ ਜਾਂਦਾ ਹੈ। ਵਾਲੀਆਂ ਖਿੱਚ ਕੇ ਕੰਨ ਲਹੂ-ਲੁਹਾਣ ਕਰ ਜਾਂਦਾ ਹੈ। ਤੁਰੀ ਜਾਂਦੀ ਲੜਕੀ ਕੋਲੋਂ ਮੋਬਾਈਲ ਖੋਹਣਾ ਤੇ ਪਰਸ ਝਪਟਣਾ ਨਿੱਤ ਦਿਨ ਦੀ ਗੱਲ ਹੋ ਗਈ ਹੈ। ਜੇ ਕੋਈ ਵਿਰੋਧ ਕਰਦਾ ਹੈ ਤਾਂ ਉਸ ਨੂੰ ਜ਼ਖਮੀ ਕਰਕੇ ਭੱਜ ਜਾਂਦੇ ਹਨ। ਕਈ ਵਾਰ ਵੱਧ ਜ਼ਖਮੀ ਮਰ ਵੀ ਜਾਂਦੇ ਹਨ। ਕੋਈ ਵੀ ਦੂਜਾ ਕਿਸੇ ਦੀ ਮਦਦ ਨਹੀਂ ਕਰਦਾ। ਕਈ ਵਾਰ ਤਾਂ ਵਾਰਦਾਤ ਥਾਣੇ ਤੋਂ ਕੁਝ ਕੁ ਕਦਮਾਂ ਦੀ ਵਿੱਥ ‘ਤੇ ਹੀ ਹੋ ਜਾਂਦੀ ਹੈ। ਪੁਲਿਸ ਦੇ ਆਉਣ ਤੱਕ ਲੁਟੇਰੇ ਰਫੂਚੱਕਰ ਹੋ ਜਾਂਦੇ ਹਨ।ਹਰ ਦਿਨ, ਬਾਲੜੀਆਂ, ਮੁਟਿਆਰਾਂ ਤੇ ਇਸਤਰੀਆਂ ਦੇ ਵਹਿਸ਼ੀ ਮਰਦ-ਜਾਤ ਵੱਲੋਂ ਬਲਾਤਕਾਰਾਂ ਦੀਆਂ ਖ਼ਬਰਾਂ ਹੀ ਖ਼ਬਰਾਂ

ਯੂ. ਪੀ. ਦੇ, ਬਰੇਲੀ ਦੇ ਇਕ ਕਸਬੇ ‘ਚ ਘੱਟੋ-ਘੱਟ 50 ਬੱਚੀਆਂ ਨੇ ਸਕੂਲ ਜਾਣੋ ਮਨ੍ਹਾਂ ਕਰ ਦਿੱਤਾ ਹੈ। ਚਾਰ ਮੀਲ ਦਾ ਰਸਤਾ ਉਨ੍ਹਾਂ ਨੂੰ ਚੱਲ ਕੇ ਸਕੂਲ ਜਾਣਾ ਪੈਂਦਾ ਸੀ, ਰਸਤੇ ‘ਚ ਸਕੂਲੀ ਮੁੰਡੇ, ਨਾਲ ਮਿਲੇ ਅਵਾਰਾਗਰਦ, ਉਨ੍ਹਾਂ ਨੂੰ ਛੇੜਦੇ, ਗੰਦੇ-ਗੰਦੇ ਗਾਣੇ ਗਾਉਂਦੇ, ਅਸ਼ਲੀਲ ਹਰਕਤਾਂ ਕਰਦੇ, ਕਿੰਨਾ ਚਿਰ ਵਿਚਾਰੀਆਂ ਮੂੰਹ ਦੁਪੱਟਿਆਂ ਨਾਲ ਢਕਦੀਆਂ, ਤੰਗ ਆ ਕੇ ਸਕੂਲ ਜਾਣੋਂ ਹੀ ਤੌਬਾ ਕਰ ਲਈ ।

ਮੈਂ ਟੀ. ਵੀ. ‘ਤੇ ਇਨ੍ਹਾਂ ਬੱਚੀਆਂ ਦੇ ਮੂੰਹੋਂ ਜੋ ਸੁਣਿਆ ਹੈ, ਉਹ ਇਉਂ ਹੈ ਕਿ ਜੇਕਰ ਉਨ੍ਹਾਂ ਆਵਾਰਾ ਮੁੰਡਿਆਂ ‘ਚੋਂ, ਪੁਲਿਸ ਇਕ-ਦੋ ਨੂੰ ਫੜ ਵੀ ਲੈਂਦੀ ਹੈ ਤਾਂ ਉਹ ਛੇਤੀ ਹੀ ਛੁੱਟ ਜਾਂਦੇ ਹਨ ਤੇ ਵੱਡਿਆਂ ਘਰਾਂ ਦੇ ਹੋਣ ਕਰਕੇ ਉਸ ਵਡਿਆਈ ਕਾਰਨ, ਜ਼ਮਾਨਤ ‘ਤੇ ਆਜ਼ਾਦ ਹੋ ਕੇ, ਮੁੜ ਉਸੇ ਥਾਂ ਆ ਕੇ ਹੋਰ ਵੀ ਬੇਪ੍ਰਵਾਹੀ ਨਾਲ ਉਨ੍ਹਾਂ ‘ਤੇ ਫਬਤੀਆਂ ਕੱਸਦੇ ਹਨ।

ਬੁਲੰਦ ਸ਼ਹਿਰ ਹਾਈਵੇਅ ‘ਤੇ ਜਿਹੜਾ ਰਾਤ ਵੇਲੇ ਕਾਂਡ ਹੋਇਆ, ਫਿਰ ਬਰੇਲੀ ਸ਼ਹਿਰ ਜਿਹੜਾ ਮਾੜਾ ਕਾਂਡ ਹੋਇਆ, ਹਾਪੁੜ ‘ਚ ਇਕ ਛੋਟੀ ਚਾਰ ਸਾਲ ਦੀ ਬੱਚੀ ਨਾਲ ਜਿਹੜਾ ਵਹਿਸ਼ੀ ਜ਼ੁਲਮ ਹੋਇਆ, ਉਹਨੇ ਤਾਂ ਦਿੱਲੀ ‘ਚ ਵਾਪਰੇ ਨਿਰਭੈ ਕਾਂਡ ਨੂੰ ਵੀ ਮਾਤ ਦੇ ਦਿੱਤੀ ਹੈ।ਸਿਰਫ਼ ਉੱਤਰ ਪ੍ਰਦੇਸ਼ ਹੀ ਨਹੀਂ, ਕਿਹੜਾ ਹਿੱਸਾ ਹੈ ਭਾਰਤ ਦਾ, ਸ਼ਹਿਰ ਹੋਣ ਜਾਂ ਪਿੰਡ, ਜਿਥੋਂ ਇਹੋ ਜਿਹੀਆਂ ਮੰਦਭਾਗੀਆਂ ਖ਼ਬਰਾਂ ਨਹੀਂ ਆ ਰਹੀਆਂ?

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.