ਸੁਸ਼ੀਲ ਕੁਮਾਰ ਸੁਸ਼ੀ, ਲੁਧਿਆਣਾ: ਕੰਧ ਟੱਪ ਕੇ ਧਾਗਾ ਕਾਰੋਬਾਰੀ ਦੇ ਘਰ ਅੰਦਰ ਦਾਖਲ ਹੋਇਆ ਚੋਰ ਵਿਹੜੇ ਵਿੱਚ ਖੜੀ ਉਨ੍ਹਾਂ ਦੀ ਸਕੂਟਰੀ ਅਤੇ ਘਰੇਲੂ ਗੈਸ ਸਿਲੰਡਰ ਚੋਰੀ ਕਰਕੇ ਘਰ ਦਾ ਗੇਟ ਖੋਲ੍ਹ ਕੇ ਰਫੂ ਚੱਕਰ ਹੋ ਗਿਆ l ਸ਼ਾਤਰ ਮੁਲਜ਼ਮ ਨੇ ਕੁਝ ਹੀ ਮਿੰਟਾਂ ਵਿੱਚ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਚੋਰ ਨੇ ਵਾਰਦਾਤ ਨੂੰ ਇੰਨੀ ਸਫਾਈ ਨਾਲ ਅੰਜਾਮ ਦਿੱਤਾ ਕਿ ਘਰ ਵਿੱਚ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੂੰ ਵਾਰਦਾਤ ਦੀ ਭਿਣਕ ਵੀ ਨਾ ਲੱਗੀ l ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਨਿਊ ਲਾਜਪਤ ਨਗਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਉਹ ਹਰ ਰੋਜ ਵਾਂਗ ਸਵੇਰ ਵੇਲੇ ਉੱਠ ਕੇ ਜਦ ਵਿਹੜੇ ਵਿੱਚ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਸਕੂਟਰ ਅਤੇ ਗੈਸ ਸਿਲੰਡਰ ਗਾਇਬ ਸੀ l ਉਨ੍ਹਾਂ ਦੇਖਿਆ ਕਿ ਮੇਨ ਗੇਟ ਦੀ ਕੁੰਡੀ ਵੀ ਖੁੱਲੀ ਹੋਈ ਸੀ l ਹੈਰਾਨ ਹੋਏ ਰਾਜੇਸ਼ ਕੁਮਾਰ ਗੋਇਲ ਨੇ ਜਦ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ ਹੋ ਗਿਆ l ਉਨ੍ਹਾਂ ਦੇਖਿਆ ਕਿ ਤੜਕੇ ਇੱਕ ਨੌਜਵਾਨ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਇਆ ਅਤੇ ਵਿਹੜੇ ਵਿੱਚ ਖੜੀ ਸਕੂਟਰੀ ਅਤੇ ਗੈਸ ਸਿਲੰਡਰ ਚੋਰੀ ਕਰਕੇ ਕੁਝ ਹੀ ਮਿੰਟਾਂ ਵਿੱਚ ਰਫੂ ਚੱਕਰ ਹੋ ਗਿਆ l ਸ਼ਾਤਰ ਚੋਰ ਨੇ ਇੰਨੀ ਸਫਾਈ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਘਰ ਵਿੱਚ ਸੁੱਤੇ ਪਏ ਪਰਿਵਾਰ ਨੂੰ ਗੇਟ ਖੁੱਲਣ ਦੀ ਆਵਾਜ਼ ਤੱਕ ਨਹੀਂ ਆਈl ਉਧਰੋਂ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਚੋਰ ਦੇ ਖਿਲਾਫ਼ ਮੁਕਦਮਾ ਦਰਜ ਕਰ ਲਿਆ l ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮੁਲਜਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


