ਅਣਪਛਾਤਿਆਂ ਨੇ ਮਜ਼ਦੂਰ ਦੀ ਕੀਤੀ ਕੁੱਟਮਾਰ, ਮੋਬਾਈਲ ਖੋਹਿਆ

ਸਟਾਫ ਰਿਪੋਰਟਰ, ਖੰਨਾ : ਪੈਦਲ ਜਾ ਰਹੇ ਪਰਵਾਸੀ ਮਜ਼ਦੂਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਮੋਬਾਈਲ ਖੋਹ ਕੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਜ਼ਖ਼ਮੀ ਜੋਖਨ ਸਦਾ 19 ਸਾਲ ਵਾਸੀ ਫੋਕਲ ਪੁਆਇੰਟ ਖੰਨਾ ਨੇ ਦੱਸਿਆ ਸ਼ਾਮ ਵੇਲੇ ਉਹ ਆਪਣੇ ਘਰ ਨੂੰ ਪੈਦਲ ਜਾ ਰਿਹਾ ਸੀ, ਜਦੋਂ ਉਹ ਮਾਰਕਫੈਡ ਦੇ ਨੇੜੇ ਪੁੱਜਾ ਤਾਂ ਪਿੱਛੋਂ ਆ ਰਹੇ ਚਾਰ ਵਿਅਕਤੀ ਜੋ ਮੋਟਰਸਾਈਕਲ ‘ਤੇ ਸਵਾਰ ਸੀ, ਜਿਨ੍ਹਾਂ ਉਸ ਦੇ ਹੱਥ ‘ਚ ਫੜਿਆ ਮੋਬਾਈਲ ਖੋਹ ਲਿਆ ਤੇ ਕਿਸੇ ਲੋਹੇ ਦੀ ਤੇਜ਼ਧਾਰ ਚੀਜ਼ ਨਾਲ ਉਸ ਦੇ ਸਿਰ ‘ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਖੰਨਾ ਵਿਖੇ ਦਾਖਲ ਕਰਵਾਇਆ। ਕੁੱਟਮਾਰ ਕਰਨ ਦੀ ਸੂਚਨਾ ਥਾਣਾ ਸਿਟੀ ਖੰਨਾ ਪੁਲਿਸ ਨੂੰ ਦੇ ਦਿੱਤੀ ਗਈ।