ਸਟਾਫ ਰਿਪੋਰਟਰ, ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ‘ਚ ਸੈਸ਼ਨ 2023-24 ਲਈ ਵਿਦਿਆਰਥੀ ਕੌਂਸਲ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ਨੂੰ ਪਿੰ੍ਸੀਪਲ ਡਾ. ਬਲਦੇਵ ਸਿੰਘ ਿਢੱਲੋਂ ਨੇ ਸੰਬੋਧਨ ਕਰਦਿਆਂ ਸਬੰਧਤ ਕਲਾਸਾਂ ਦੇ ਸੀਆਰ ਨੂੰ ਸੱਭਿਆਚਾਰਕ ਅਤੇ ਅਕਾਦਮਿਕ ਮਾਮਲਿਆਂ ਵਿਚ ਵਿਦਿਆਰਥੀਆਂ ਦੀ ਸ਼ਮੂਲੀਅਤ ਦੀ ਲੋੜ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰਰੀਸ਼ਦ, ਵਿਦਿਆਰਥੀਆਂ ਨੂੰ ਕਾਲਜ ‘ਚ ਵੱਖ-ਵੱਖ ਗਤੀਵਿਧੀਆਂ ਆਯੋਜਿਤ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਵਿਚ ਸਰਗਰਮ ਭੂਮਿਕਾ ਨਿਭਾਉਣ ਦੇ ਯੋਗ ਬਣਾ ਕੇ ਅੰਤਰ-ਵਿਅਕਤੀਗਤ ਅਤੇ ਲੀਡਰਸ਼ਿਪ ਹੁਨਰਾਂ ਨੂੰ ਪੈਦਾ ਕਰਨ ਲਈ ਇਕ ਪਲੇਟਫਾਰਮ ਹੈ। ਨਵੀਂ ਬਣੀ ਸਟੂਡੈਂਟ ਕੌਂਸਲ ਦੀ ਮੀਟਿੰਗ ਕਾਲਜ ਦੇ ਸੈਮੀਨਾਰ ਹਾਲ ‘ਚ ਪੋ੍. ਵਰਿੰਦਰ ਕੌਰ (ਅੰਗਰੇਜ਼ੀ ਵਿਭਾਗ) ਵੱਲੋਂ ਕਰਵਾਈ ਗਈ। ਇਸ ਮੌਕੇ ਪੋ੍. ਮਨਜਿੰਦਰ ਸਿੰਘ ਜੌਹਲ, ਪੋ੍. ਅਮਨਦੀਪ ਕੌਰ ਚੀਮਾ ਅਤੇ ਡਾ. ਸੰਦੀਪ ਕੌਰ ਵੀ ਹਾਜ਼ਰ ਸਨ।