Skip to content
Wednesday, October 28, 2026 5°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

‘ਲਕੀਰਾਂ’ ਰੰਗਾਂ ਨਾਲ ਭਰਪੂਰ,ਬਿੰਦਾਸ ਅਤੇ ਰੋਮਾਂਟਿਕ ਡਰਾਮੇ ਨਾਲ ਭਰਪੂਰ ਫਿਲਮ 21 ਅਕਤੂਬਰ ਨੂੰ ਰਲੀਜ਼ ਹੋਣ ਲਈ ਤਿਆਰ

By Admin Published 2 min read

ਵੰਡਰਲੈਂਡ ਇਮਿਊਜ਼ਮੈਂਟ ਪਾਰਕਸ ਪਰਾਈਵੇਟ ਮਿਲਟਿਡ ਵੱਲੋਂ ‘ਲਕੀਰਾਂ’ ਰੋਮਾਂਟਿਕ ਡਰਾਮਾ ਆਉਂਣ ਵਾਲੀ 21 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।ਫਿਲ਼ਮ ਵਿਚ ਹਰਮਨ ਵਿਰਕ ਅਤੇ ਯੁਵਿਕਾ ਚੌਧਰੀ ਨੇ ਮੁੱਖ ਭੂਮਿਕਾਵਾ ਅਦਾ ਕੀਤੀਆ ਹਨ ਅਤੇ ਗੁਰਿੰਦਰ ਰਾਏ,ਸ਼ਿਵੇਂਦਰ ਮਾਹਲ,ਬੀਐਨ ਸ਼ਰਮਾ,ਨਿਰਮਲ ਅਤੇ ਰਿਸ਼ੀ ਨੇ ਮਹੱਤਵ ਪੂਰਣ ਭੁਮਿਕਾਵਾਂ ਕੀਤੀਆ ਹਨ।ਫਿਲਮ ਦੀ ਕਹਾਣੀਂ ਦਰਸ਼ਕਾਂ ਨੂੰ ਬੰਨ ਕੇ ਰੱਖਦੀ ਹੈ।ਫਿਲਮ ਵਿੱਚ ਦਿਲ ਨੂੰ ਮੋਹ ਲੈਣ ਵਾਲੇ ਕਈ ਦ੍ਰਿਸ਼ ਹਨ ਅਤੇ ਇਹ ਉਨਾ ਨੂੰ ਪਿਆਰ ਦੀ ਡੋਰ ਨਾਲ ਬੰਨਦੇ ਹੋਏ ਆਪਣੀਂ ਮੰਜ਼ਿਲ ਤੱਕ ਪਹੁੰਚਾਉਂਣ ਦਾ ਸਫਰ ਤੈਅ ਕਰਨ ਦੀ ਕਹਾਣੀਂ ਬਿਆਨ ਕਰਦੀ ਹੈ।ਇਸ ਵਿੱਚ ਕਮੇਡੀ ਸੀਨ ਵੀ ਹਨ ਜੋ ਦਰਸ਼ਕਾ ਨੂੰ ਹਸਾ ਹਸਾ ਢਿੱਡੀ ਪੀੜਾ ਪਵਾ ਦਿੰਦੇ ਹਨ।

ਫਿਲਮ ਨੂੰ ਖੂਬਸੂਰਤ ਪੁਰਤਗਾਲ ਅਤੇ ਪੰਜਾਬ ਦੇ ਹਰੇ ਭਰੇ ਮਹੌਲ਼ ਵਿੱਚ ਸ਼ੂਟ ਕੀਤਾ ਗਿਆ।ਮੌਕੇ ਅਨੁਸਾਰ ਕਾਫੀ ਖੂਬਸੂਰਤ ਗੀਤ ਵੀ ਹਨ ਜੋ ਪੰਜਾਬ ਦੇ ਰੰਗੀਲੇ ਮਹੌਲ ਨੂੰ ਪੇਸ਼ ਕਰਦੇ ਹਨ।ਫਿਲਮ ਦੀ ਸਿਨੇਮੇਗ੍ਰਾਫੀ ਨਵੀਰ ਖਾਨ,ਅੰਸ਼ੁਲ ਚੌਬੇ ਅਤੇ ਜੋਓਮੋਂਗੇ ਨੇ ਕੀਤੀ ਹੈ।

ਫਿਲਮ ਦਾ ਸੰਗੀਤ ਡਾ.ਜੀਯੂਸ,ਸੰਤੋਸ਼ ਕਟਾਰੀਆ ਨੇ ਦਿੱਤਾ ਹੈ।ਫਿਲਮ ਵਿੱਚ ਖੂਬਸੂਰਤ ਗੀਤ ਹਨ ਜਿਨਾ ਵਿੱਚ ਦੋ ਲੋਕ ਗੀਤ ਵੀ ਹਨ।ਜੋ ਕਿਸਮਤ ਦੀਆਂ ਕਹਾਣੀਆਂ ਨੂੰ ਦਰਸਾਉਂਦੇ ਹਨ ਅਤੇ ਇਨਾ ਨੂੰ ਆਰਿਫ ਲੋਹਾਰ ਨੇ ਕੰਪੋਜ਼ ਕੀਤਾ ਹੈ।ਨਛੱਤਰ ਗਿੱਲ,ਜਸਪਿੰਦਰ ਨਰੂਲਾ ਅਤੇ ਫਿਰੋਜ਼ ਖਾਨ ਨੇ ਵੀ ਖੁਬਸੂਰਤ ਗੀਤ ਗਾਏ ਹਨ। ਉਮੀਦ ਹੈ ਕਿ ਦਰਸ਼ਕ ਇਸ ਫਿਲਮ ਦਾ ਅਨੰਦ ਲੈਂਣਗੇ।ਹਰਮਨ ਵਿਰਕ ਨੇ ਕਿਹਾ ਕਿ ਮੈਨੂੰ ਵੀ ਇਹ ਫਿਲਮ ਬਣਾਉਂਦੇ ਹੋਏ ਅਨੰਦ ਆਇਆ।ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ।ਹਰ ਦਰਸ਼ਕ ਇਸ ਨੂੰ ਪਸੰਦ ਕਰਨਗੇ।ਫਿਲਮ ਦੇਖਣ ਲਈ ਆਪਣੇਂ ਨਜ਼ਦੀਕੀ ਸਿਨੇਮਾ ਵਿੱਚ ਜਰੂਰ ਜਾਉ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp